03 ਨਵੰਬਰ

ਅੱਜ ਛੋਟੀ ਦੀਵਾਲੀ ਹੈ। ਇਸ ਦਿਨ ਇਸ ਦਿਨ ਘਰਾਂ ਵਿੱਚ ਯਮਰਾਜ ਦੀ ਪੂਜਾ ਕੀਤੀ ਜਾਂਦੀ ਹੈ। ਛੋਟੀ ਦੀਵਾਲੀ ਵਾਲੇ ਦਿਨ ਸ਼ਾਮ ਨੂੰ ਦੀਵਾ ਜਗਾ ਕੇ ਘਰ ਦੇ ਬਾਹਰ ਮੁੱਖ ਦਰਵਾਜ਼ੇ ‘ਤੇ ਰੱਖ ਦਿੱਤਾ ਜਾਂਦਾ ਹੈ। ਇਸ ਨੂੰ ਯਮ ਦਾ ਦੀਵਾ ਕਿਹਾ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਯਮਰਾਜ ਲਈ ਤੇਲ ਦਾ ਦੀਵਾ ਜਗਾਉਣ ਨਾਲ ਸਮੇਂ ਤੋਂ ਪਹਿਲਾਂ ਮੌਤ ਵੀ ਟਾਲ ਜਾਂਦੀ ਹੈ।

ਆਓ ਹੁਣ ਤੁਹਾਨੂੰ ਦੱਸਦੇ ਹਾਂ ਛੋਟੀ ਦੀਵਾਲੀ ਦੀ ਪੂਜਾ ਵਿਧੀ, ਦੀਵਾ ਜਗਾਉਣ ਦਾ ਸ਼ੁਭ ਸਮਾਂ

ਛੋਟੀ ਦੀਵਾਲੀ ਦੇ ਸ਼ੁਭ ਸ ਮੇਂ ਮੁਤਾਬਿਕ ਛੋਟੀ ਦੀਵਾਲੀ ਅੱਜ ਹੈ। ਇਸ ਦਿਨ ਅਭਯੰਗ ਸਨਾਨ ਦੀ ਰਸਮ ਕਰਨ ਦਾ ਸ਼ੁਭ ਸਮਾਂ ਸਵੇਰੇ 05.40 ਤੋਂ 06.03 ਤੱਕ ਸੀ । ਹਨੂੰਮਾਨ ਜੈਅੰਤੀ ਦੀ ਪੂਜਾ ਸਵੇਰੇ 9.02 ਵਜੇ ਤੋਂ ਬਾਅਦ ਕੀਤੀ ਜਾ ਸਕਦੀ ਹੈ। ਸ਼ਾਮ ਨੂੰ ਯਮ ਦੀਵੇ ਜਗਾਉਣ ਦਾ ਸ਼ੁਭ ਸਮਾਂ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗਾ।

ਛੋਟੀ ਦੀਵਾਲੀ ‘ਤੇ ਚੰਦਰਮਾ ਦੀ ਰੋਸ਼ਨੀ ‘ਚ ਇਸ਼ਨਾਨ ਕਰੋ ਛੋਟੀ ਦੀਵਾਲੀ ਵਾਲੇ ਦਿਨ ਸਵੇਰੇ ਜਾਂ ਸ਼ਾਮ ਨੂੰ ਚੰਦਰਮਾ ਦੀ ਰੋਸ਼ਨੀ ‘ਚ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਧਿਆਨ ਰੱਖੋ ਕਿ ਪਾਣੀ ਗਰਮ ਨਹੀਂ ਹੋਣਾ ਚਾਹੀਦਾ, ਇਹ ਤਾਜ਼ੇ ਜਾਂ ਠੰਡੇ ਪਾਣੀ ਦਾ ਹੀ ਹੋਣਾ ਚਾਹੀਦਾ ਹੈ।

ਅਜਿਹਾ ਕਰਨ ਨਾਲ ਨਾ ਸਿਰਫ ਅਦਭੁਤ ਸੁੰਦਰਤਾ ਅਤੇ ਰੂਪ ਮਿਲਦਾ ਹੈ, ਸਗੋਂ ਸਿਹਤ ਦੀਆਂ ਸਾਰੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਇਸ ਦਿਨ ਦੀਪਦਾਨ ਵੀ ਕਰਨਾ ਚਾਹੀਦਾ ਹੈ। ਸ਼ਾਮ ਨੂੰ ਘਰ ਦੇ ਦਰਵਾਜ਼ੇ ‘ਤੇ ਦੀਵਾ ਜਗਾਓ ਅਤੇ ਯਮ ਦੇਵ ਦੀ ਪੂਜਾ ਕਰੋ। ਛੋਟੀ ਦੀਵਾਲੀ ਜਾਂ ਨਰਕ ਚੌਦਸ ਦੇ ਦਿਨ ਵੀ ਭਗਵਾਨ ਹਨੂੰਮਾਨ ਦੀ ਪੂਜਾ ਕਰੋ।

Spread the love