ਅੰਮ੍ਰਿਤਸਰ, 03 ਨਵੰਬਰ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੂਰੇ ਐਕਸ਼ਨ ਮੂਡ ਵਿੱਚ ਹਨ ਅਤੇ ਉਨ੍ਹਾਂ ਵੱਲੋਂ ਲਗਾਤਾਰ ਹੀ ਕੈਪਟਨ ਅਮਰਿੰਦਰ ਸਿੰਘ ਉੱਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਇੱਕ ਚੱਲਿਆ ਹੋਇਆ ਕਾਰਤੂਸ ਹੈ ਉੱਥੇ ਅੜ ਗਿਆ ਕਿ ਪੰਜ ਸਾਲ ਤੋਂ ਲਗਾਤਾਰ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸੇ ਵੀ ਵਿਧਾਇਕ ਅਤੇ ਲੀਡਰ ਨੂੰ ਨਹੀਂ ਮਿਲਿਆ ਅਤੇ ਇਸੇ ਦੇ ਚੱਲਦੇ ਹੀ ਉਨ੍ਹਾਂ ਨੂੰ ਕੁਰਸੀ ਤੋਂ ਲਾਹਿਆ ਗਿਆ ਸੀ ਉਦੋਂ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਿਰਫ਼ ਸਿਫ਼ਰ ਰੋਂਦ ਮਾਰ ਰਹੇ ਹਨ ਅਤੇ ਉਨ੍ਹਾਂ ਤੋਂ ਵੱਡਾ ਰੋਂਦੂ ਕੋਈ ਵੀ ਨਹੀਂ ਹੈ ਨਵਜੋਤ ਸਿੰਘ ਸਿੱਧੂ ਅੱਜ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਤੇ ਖੁੱਲ੍ਹ ਕੇ ਵਰ੍ਹੇ ਅਤੇ ਉਨ੍ਹਾਂ ਤੇ ਸ਼ਬਦੀ ਹਮਲੇ ਕੀਤੇ ਗਏ। ਉੱਥੇ ਹੀ ਨਵਜੋਤ ਸਿੰਘ ਸਿੱਧੂ ਅੱਜ ਇੱਕ ਤੈਸੀ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆਏ ਅਤੇ ਆਪਣੀ ਸਾਰੀ ਮਰਿਆਦਾ ਉਨ੍ਹਾਂ ਵੱਲੋਂ ਲੰਘ ਕੇ ਕੈਪਟਨ ਅਮਰਿੰਦਰ ਸਿੰਘ ਉੱਤੇ ਸ਼ਬਦੀ ਹਮਲੇ ਕੀਤੇ ਗਏ।

ਚੋਣਾਂ ਨੂੰ ਕਰੀਬ ਢਾਈ ਮਹੀਨੇ ਦਾ ਸਮਾਂ ਰਹਿ ਚੁੱਕਾ ਹੈ ਉੱਥੇ ਹੀ ਅੱਜ ਅੰਮ੍ਰਿਤਸਰ ‘ਚ ਵੀ ਉਨ੍ਹਾਂ ਵੱਲੋਂ ਆਪਣੇ ਹਲਕੇ ਦੇ ਵਿੱਚ ਪਹੁੰਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬੀਤੇ ਦਿਨ ਕੇਦਾਰਨਾਥ ‘ਚ ਉਨ੍ਹਾਂ ਦੀ ਮੀਟਿੰਗ 107 ਵਿਧਾਇਕਾਂ ਦੇ ਨਾਲ ਅਤੇ ਹਰੀਸ਼ ਰਾਵਤ ਨਾਲ ਹੋਈ ਹੈ ਉੱਥੇ ਨਾਲ ਹੀ ਕਿਹਾ ਕਿ ਹਰੀਸ਼ ਰਾਵਤ ਵੱਲੋਂ ਅਤੇ ਸਾਰੇ ਵਿਧਾਇਕਾਂ ਵੱਲੋਂ ਇੱਕ ਫ਼ੈਸਲਾ ਦਿੱਤਾ ਗਿਆ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਪੰਜ ਹੋਰ ਕਾਂਗਰਸ ਦੇ ਅਸਰਾਂ ਦੇ ਲੀਡਰਾਂ ਨੂੰ ਨਿਯੁਕਤ ਕੀਤਾ ਜਾਵੇਗਾ ਜੋ ਕਿ ਸੀਐਮਓ ਦਫ਼ਤਰ ਵਿਚ ਬੈਠ ਕੇ ਵਿਧਾਇਕਾਂ ਦੇ ਕੰਮ ਕਰਵਾਉਣਗੇ।

ਉੱਥੇ ਹੀ ਉਨ੍ਹਾਂ ਨੇ ਬਿਜਲੀ ਮੁੱਦੇ ਤੇ ਬੋਲਦੇ ਹੋਏ ਕਿਹਾ ਕਿ ਉਹ ਹਮੇਸ਼ਾ ਹੀ ਪੰਜਾਬ ਦੇ ਹਿੱਤ ਅਤੇ ਪੰਜਾਬ ਦੇ ਪੱਖ ਦੀ ਹੀ ਗੱਲ ਕਰਦੇ ਆਏ ਹਨ ਅਤੇ ਬਿਜਲੀ ਦਾ ਜੋ 3 ਰੁਪਏ ਯੂਨਿਟ ਕਰ ਦਿੱਤਾ ਹੈ ਇਸ ਨਾਲ ਬਿਜਲੀ ਦਾ ਮੁੱਦਾ ਬਿਲਕੁਲ ਖ਼ਤਮ ਹੋ ਚੁੱਕਾ ਹੈ ਉਨ੍ਹਾਂ ਕਿਹਾ ਕਿ ਕਈ ਸਿਆਸੀ ਪਾਰਟੀਆਂ ਇਸ ਤੇ ਸਿਰਫ਼ ਸਿਰਫ਼ ਰਾਜਨੀਤੀ ਕਰ ਰਹੀਆਂ ਹਨ ਹੋਰ ਕੁੱਝ ਨਹੀਂ ਉੱਥੇ ਸਨ ਕੈਪਟਨ ਅਮਰਿੰਦਰ ਸਿੰਘ ਤੇ ਬੋਲਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਫੇਲ ਮੁੱਖ ਮੰਤਰੀ ਸਨ ਜਿਨ੍ਹਾਂ ਨੂੰ ਉਨ੍ਹਾਂ ਦੇ ਕੁਰਸੀ ਤੋਂ ਲਾਹ ਦਿੱਤਾ ਗਿਆ। ਉਹਦੇ ਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਅਤੇ ਹਰੀਸ਼ ਰਾਵਤ ਵੱਲੋਂ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਮੀਟਿੰਗ ਦੇ ਵਿੱਚ 107 ਤੋਂ ਵੱਧ ਵਿਧਾਇਕਾਂ ਨੇ ਵੀ ਹਿੱਸਾ ਲਿਆ ਸੀ। ਨਾਲ ਹੀ ਕਿਹਾ ਕਿ ਰੇਤ ਮਾਫ਼ੀਆ ਅਤੇ ਹੋਰ ਜਿੰਨੇ ਵੀ ਮਾਫ਼ੀਆ ਹਨ ਉਸ ਉੱਤੇ ਵੀ ਜ਼ਰੂਰ ਠੱਲ੍ਹ ਪਾਈ ਜਾਵੇਗੀ ਅਤੇ ਖ਼ਜ਼ਾਨਾ ਜੋ ਕਿ ਖ਼ਾਲੀ ਹੈ ਉਸ ਨੂੰ ਜ਼ਰੂਰ ਭਰਿਆ ਜਾਵੇਗਾ।

ਉੱਥੇ ਨਾਲ ਹੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਅਤੇ ਪੰਜਾਬੀਅਤ ਦੇ ਹੱਕ ਵਿਚ ਹਮੇਸ਼ਾ ਹੀ ਖਡ਼੍ਹਾ ਤਾਂ ਨੂੰ ਨਜ਼ਰ ਆਵੇਗਾ ਉੱਥੇ ਨਾਲ ਹੀ ਕਿਹਾ ਕਿ ਜੇਕਰ ਲੋਕ ਨਵਜੋਤ ਸਿੰਘ ਸਿੱਧੂ ਨੂੰ ਪੂਰੀ ਤਾਕਤ ਦੇਣਗੇ ਤਾਂ ਉਹ ਉਨ੍ਹਾਂ ਦੇ ਹਰ ਇੱਕ ਹੱਲ ਜ਼ਰੂਰ ਕੱਢਣਗੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਹਮੇਸ਼ਾ ਹੀ ਰੇਤ ਮਾਫ਼ੀਆ ਵੱਲੋਂ ਵੀ ਆਵਾਜ਼ ਚੁੱਕੀ ਗਈ ਸੀ ਅਤੇ ਦੋ ਹਜ਼ਾਰ ਚੌਦਾਂ ਦੇ ਵਿਚ ਜੋ ਅਕਾਲੀ ਸਰਕਾਰ ਵੱਲੋਂ ਕੀਤਾ ਗਿਆ ਸੀ ਕਿ ਰੇਤ ਟਰਾਂਸਪੋਰਟ ਨੂੰ ਰੋਕਣ ਵਾਸਤੇ ਅਤੇ ਰੇਤ ਮਾਫ਼ੀਆ ਨੂੰ ਰੋਕਣ ਵਾਸਤੇ ਟਰੱਕ ਅਤੇ ਉਨ੍ਹਾਂ ਉੱਤੇ ਕਾਰਵਾਈ ਕੀਤੀ ਜਾਵੇਗੀ ਉਹ ਪੁੱਛਣਾ ਚਾਹੁੰਦੇ ਹਨ ਅਕਾਲੀਆਂ ਗੋਗੀ ਕਿੰਨੇ ਟਰੱਕ ਉਨ੍ਹਾਂ ਨੇ ਬਾਊਂਡ ਕੀਤੇ ਸਨ ਅਤੇ ਕਿੰਨਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਸੀ ਉੱਥੇ ਨਾਲ ਹੀ ਕਿਹਾ ਕਿ ਸਿਰਫ਼ ਸਿਰਫ਼ ਦੋ ਲੋਕਾਂ ਦੇ ਖ਼ਿਲਾਫ਼ ਹੀ ਪੰਜਾਬ ਦੇ ਲੋਕ ਨਾਰਾਜ਼ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਹੀ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਾਂਗਰਸ ਪਾਰਟੀ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਪੰਜਾਬੀਆਂ ਲਈ ਹਮੇਸ਼ਾ ਹੀ ਉਹ ਖੜ੍ਹੇ ਨਜ਼ਰ ਆਉਣਗੇ।

Spread the love