ਮੁੰਬਈ, 03 ਨਵੰਬਰ

ਨੀਲਾ ਫਿਲਮਜ਼ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਦੁਆਰਾ ਪੇਸ਼ ਕੀਤੇ ਗਏ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਇਸ ਵਾਰ ਦੀਵਾਲੀ ਥੋੜ੍ਹੇ ਵੱਖਰੇ ਤਰੀਕੇ ਨਾਲ ਮਨਾਈ ਜਾਵੇਗੀ। ਕੋਵਿਡ-19 ਮਹਾਂਮਾਰੀ ਨੇ ਸਾਡੇ ਸਾਰਿਆਂ,ਖਾਸ ਕਰਕੇ ਸਥਾਨਕ ਵਿਕਰੇਤਾਵਾਂ ਅਤੇ ਛੋਟੇ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ।

ਜ਼ਿਆਦਾਤਰ ਵਿਕਰੇਤਾ ਆਪਣੇ ਕਾਰੋਬਾਰ ਨੂੰ ਚਾਲੂ ਰੱਖਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਗੋਕੁਲਧਾਮ ਸੋਸਾਇਟੀ ਉਨ੍ਹਾਂ ਦੀ ਮਿਹਨਤ ਦਾ ਸਮਰਥਨ ਕਰਨ ਅਤੇ ਦੀਵਾਲੀ ਦੇ ਤਿਉਹਾਰ ਨੂੰ ਉਨ੍ਹਾਂ ਲਈ ਹੋਰ ਖੁਸ਼ਹਾਲ ਬਣਾਉਣ ਲਈ ਵਿਸ਼ੇਸ਼ ਪਹਿਲ ਕਰਨ ਜਾ ਰਹੀ ਹੈ। ਸੁਸਾਇਟੀ ਦੀ ਮਹਿਲਾ ਮੰਡਲ ਵੱਲੋਂ ਇਨ੍ਹਾਂ ਛੋਟੇ ਕਾਰੋਬਾਰੀਆਂ ਦੀ ਮਦਦ ਲਈ ਸੁਸਾਇਟੀ ਵਿੱਚ ਇੱਕ ਬਾਜ਼ਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਗੋਕੁਲਧਾਮ ਸੋਸਾਇਟੀ ਵਿੱਚ ਦੀਵਾਲੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਮਹਿਲਾ ਮੰਡਲ ਬਾਜ਼ਾਰ ਵਿੱਚ ਜਾ ਕੇ ਖਰੀਦਦਾਰੀ ਕਰਨ ਦਾ ਪਲਾਨ ਬਣਾਉਂਦੀਆਂ ਹਨ। ਤਿਉਹਾਰ ਦੇ ਚੱਲਦਿਆਂ ਬਜ਼ਾਰ ਦੀਆਂ ਸਾਰੀਆਂ ਦੁਕਾਨਾਂ ‘ਤੇ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਦੀਵਾਲੀ ਦੀ ਸਜਾਵਟ ਦਾ ਹੋਰ ਸਮਾਨ ਵੇਚਣ ਵਾਲੇ ਛੋਟੇ-ਵੱਡੇ ਵਿਕਰੇਤਾਵਾਂ ਨਾਲ ਵੀ ਗਲੀਆਂ ਭਰੀਆਂ ਪਈਆਂ ਹਨ ਪਰ ਅਚਾਨਕ ਪੁਲਿਸ ਨੇ ਆ ਕੇ ਇਨ੍ਹਾਂ ਵਿਕਰੇਤਾਵਾਂ ਅਤੇ ਹਲਵਾਈਆਂ ਨੂੰ ਹਟਾ ਦਿੱਤਾ ਅਤੇ ਉਨ੍ਹਾਂ ਨੂੰ ਬਜ਼ਾਰ ‘ਚ ਜਾਣ ਤੋਂ ਮਨ੍ਹਾ ਕਰ ਦਿੱਤਾ| ਉਨ੍ਹਾਂ ਦਾ ਉਦਾਸ ਚਿਹਰਾ ਦੇਖ ਕੇ ਮਹਿਲਾ ਮੰਡਲ ਨੇ ਉਨ੍ਹਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਉਹ ਸਾਰੇ ਵਿਕਰੇਤਾਵਾਂ ਅਤੇ ਹਲਵਾਈਆਂ ਨੂੰ ਸੁਸਾਇਟੀ ਦੇ ਕਮਪਾਉਂਡ ਵਿੱਚ ਲੈ ਜਾਂਦੀ ਹੈ ਅਤੇ ਉਨ੍ਹਾਂ ਨੂੰ ਉੱਥੇ ਇੱਕ ਮਾਰਕੀਟ ਲਗਾਉਣ ਦਾ ਸੁਝਾਅ ਦਿੰਦੀ ਹੈ।

ਪਰ ਜਦੋਂ ਮਹਿਲਾ ਮੰਡਲ ਇਨ੍ਹਾਂ ਵਿਕਰੇਤਾਵਾਂ ਨੂੰ ਲੈ ਕੇ ਗੋਕੁਲਧਾਮ ਸੋਸਾਇਟੀ ਪਹੁੰਚਦੀ ਹੈ ਤਾਂ ਭਿਡੇ (Bhide) ਦਾ ਸਾਹਮਣਾ ਹੋ ਜਾਂਦਾ ਹੈ। ਟੈਂਪੂ ਨੂੰ ਭਰ ਕੇ ਸੈਲਮਨ ਸੋਸਾਇਟੀ ਦੇ ਵਿੱਚ ਸੁੱਟਿਆ ਜਾਂਦਾ ਦੇਖ ਕੇ ਭਿੜੇ ਤੁਰੰਤ ਘਰੋਂ ਹੇਠਾਂ ਆ ਗਏ। ਕਮਪਾਉਂਡ ਵਿੱਚ ਪਹੁੰਚ ਕੇ, ਮਹਿਲਾ ਮੰਡਲ ਨਾਲ ਗੱਲ ਕਰਨ ਤੋਂ ਬਾਅਦ, ਭਿੜੇ ਨੂੰ ਪਤਾ ਲੱਗਿਆ ਕਿ ਇਨ੍ਹਾਂ ਕਾਰੋਬਾਰੀਆਂ ਨੂੰ ਮਹਿਲਾ ਮੰਡਲ ਵੱਲੋਂ ਸੋਸਾਇਟੀ ਵਿੱਚ ਬੁਲਾਇਆ ਗਿਆ ਹੈ। ਪਰ ਸਕੱਤਰ ਹੁੰਦਿਆਂ ਭਿੜੇ ਨੇ ਬਿਨਾਂ ਇਜਾਜ਼ਤ ਉਸ ਨੂੰ ਸੋਸਾਇਟੀ ਵਿੱਚ ਵਿਕਰੇਤਾਵਾਂ ਨੂੰ ਥਾਂ ਦੇਣ ਤੋਂ ਇਨਕਾਰ ਕਰ ਦਿੱਤਾ।

ਫਿਰ ਕੀ? ਮਾਧਵੀ ਅਤੇ ਭਿਡੇ ਆਹਮੋ-ਸਾਹਮਣੇ ਆ ਗਏ ਅਤੇ ਦੋਵੇਂ ਆਪਣੀ ਗੱਲ ‘ਤੇ ਕਾਇਮ ਹਨ। ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਗੋਕੁਲਧਾਮ ਵਿੱਚ ਇੰਨੀ ਆਸਾਨੀ ਨਾਲ ਕੁਝ ਨਹੀਂ ਹੁੰਦਾ। ਇਸ ਲਈ ਆਉਣ ਵਾਲੇ ਐਪੀਸੋਡਾਂ ਵਿੱਚ ਵੀ ਬਹੁਤ ਕੁਝ ਦੇਖਣ ਨੂੰ ਮਿਲੇਗਾ।

ਹੁਣ ਅੱਗੇ ਕੀ ਹੋਵੇਗਾ, ਇਹ ਤਾਂ ਅਗਲਾ ਐਪੀਸੋਡ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਜੋ ਵੀ ਹੋਵੇਗਾ, ਉਹ ਦਰਸ਼ਕਾਂ ਦੇ ਮਨੋਰੰਜਨ ਨਾਲ ਭਰਪੂਰ ਹੋਵੇਗਾ। ਇਸ ਦੇ ਨਾਲ ਹੀ ਗੋਕੁਲਧਾਮ ਸੋਸਾਇਟੀ ਵਿੱਚ ਦੀਵਾਲੀ ਵੀ ਧੂਮਧਾਮ ਨਾਲ ਮਨਾਈ ਜਾਵੇਗੀ, ਜਿਸ ਨੂੰ ਦੇਖਣ ਲਈ ਦਰਸ਼ਕ ਵੀ ਉਤਾਵਲੇ ਹੋਣਗੇ।

Spread the love