ਭਾਰਤ ਦੇ ਕਰੋਨਾ ਟੀਕੇ ‘ਕੋਵੈਕਸੀਨ’ ਨੂੰ ਕਈ ਦੇਸ਼ਾਂ ਵਲੋਂ ਮਾਨਤਾ ਦੇਣ ਤੋਂ ਬਾਅਦ ਵਿਸ਼ਵ ਸਿਹਤ ਸਗਠਨ ਨੇ ਵੀ ਮਾਨਤਾ ਦੇ ਦਿੱਤੀ ਹੈ।

ਦੀਵਾਲੀ ‘ਤੇ ਮਿਲੀ ਇਸ ਖਾਸ ਮਨਜੂਰੀ ਤੋਂ ਬਾਅਦ ਹੁਣ ਲੋਕਾਂ ਲਈ ਥੋੜ੍ਹੀ ਰਾਹਤ ਕਹੀ ਜਾ ਸਕਦੀ ਹੈ।

ਇੱਸ ਤੋਂ ਪਹਿਲਾਂ ਆਸਟਰੇਲੀਆ ਨੇ ਰਸਮੀ ਤੌਰ ’ਤੇ ਮਾਨਤਾ ਦੇ ਦਿੱਤੀ ਹੈ। 20 ਮਹੀਨਿਆਂ ਮਗਰੋਂ ਦੇਸ਼ ਦੀਆਂ ਹੱਦਾਂ ਵੀ ਪਹਿਲੀ ਵਾਰ ਖੁੱਲ੍ਹ ਗਈਆਂ ਹਨ।

ਜ਼ਿਕਰਯੋਗ ਹੈ ਕਿ ਹੈਦਰਾਬਾਦ ਵਿਚ ਬਣਿਆ ਭਾਰਤ ਬਾਇਓਟੈੱਕ ਦਾ ਕੋਵੈਕਸੀਨ, ਐਸਟਰਾਜ਼ੈਨੇਕਾ ਤੇ ਆਕਸਫੋਰਡ ਯੂਨੀਵਰਸਿਟੀ ਦਾ ਕੋਵੀਸ਼ੀਲਡ ਵੈਕਸੀਨ ਹੀ ਜ਼ਿਆਦਾਤਰ ਭਾਰਤੀ ਲੋਕਾਂ ਦੇ ਲੱਗਾ ਹੈ।

ਉਧਰ ਦੂਸਰੇ ਪਾਸੇ ਕੈਰੇਬਿਆਈ ਦੇਸ਼ ਗੁਆਨਾ ਨੇ ਵੀ ਕੋਵੈਕਸੀਨ ਨੂੰ ਮਾਨਤਾ ਦੇ ਦਿੱਤੀ ਹੈ।

ਭਾਰਤੀ ਦੂਤਾਵਾਸ ਨੇ ਟਵੀਟ ਕਰ ਕੇ ਕਿਹਾ ਕਿ ਕੋਵਿਡ-19 ਤੋਂ ਬਾਅਦ ਗੁਆਨਾ ਸਰਕਾਰ ਨੇ ਭਾਰਤ ਦੀ ਕਰੋਨਾ ਵੈਕਸੀਨ ਨੂੰ ਮਾਨਤਾ ਦੇ ਦਿੱਤੀ ਹੈ।

ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਸਬ ਤੋਂ ਵੱਧ ਫਾਇਦਾ ਯਾਤਰੀਆਂ ਨੂੰ ਹੋਵੇਗਾ ਜਿਨ੍ਹਾਂ ਨੇ ਵਿਦੇਸ਼ ਵਿੱਚ ਸਫ਼ਰ ਕਰਨਾ ਹੈ।

ਜੇਕਰ ਇਹ ਦੇਖਿਆ ਜਾਵੇ ਕਿ ਵੈਕਸੀਨ ਕਿੰਨੀ ਪ੍ਰਭਾਵਸ਼ਾਲੀ ਹੈਤਾਂ ਫੇਜ਼-3 ਕਲੀਨਿਕਲ ਅਜ਼ਮਾਇਸ਼ਾਂ ਤੋਂ ਬਾਅਦ, ਕੰਪਨੀ ਨੇ ਦਾਅਵਾ ਕੀਤਾ ਸੀ ਕਿ ਵੈਕਸੀਨ ਦੀ ਕਲੀਨਿਕਲ ਪ੍ਰਭਾਵਸ਼ੀਲਤਾ 78% ਹੈ।

ਯਾਨੀ ਇਹ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਵਿੱਚ 78% ਅਸਰਦਾਰ ਹੈ।

Spread the love