ਅਮਰੀਕਾ ਰਾਸ਼ਟਰਪਤੀ ਜੋ ਬਾਇਡਨ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ‘ਤੇ ਨਿਸ਼ਾਨਾ ਸਾਧਿਆ।

ਬਾਈਡਨ ਨੇ ਗਲਾਸਗੋ ’ਚ ਚੱਲ ਰਹੇ ਸੰਯੁਕਤ ਰਾਸ਼ਟਰ ਦੇ ਕਾਪ-26 ਜਲਵਾਯੂ ਸੰਮੇਲਨ ’ਚ ਹਿੱਸਾ ਨਾ ਲੈਣ ਵਾਲੇ ਚੀਨ ਤੇ ਰੂਸ ਦੇ ਆਗੂਆਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸਕਾਟਲੈਂਡ ਦੇ ਸਭ ਤੋਂ ਵੱਡੇ ਸ਼ਹਿਰ ’ਚ ਕਰਵਾਏ ਜਾ ਰਹੇ ਸੰਮੇਲਨ ’ਚ 120 ਤੋਂ ਜ਼ਿਆਦਾ ਆਗੂਆਂ ਨੇ ਹਿੱਸਾ ਲਿਆ ।

ਸੰਮੇਲਨ ’ਚ ਵਲਾਦੀਮੀਰ ਪੁਤਿਨ ਤੇ ਸ਼ੀ ਜਿਨਪਿੰਗ ਮੌਜੂਦ ਨਹੀਂ ਸਨ,ਹਾਲਾਂਕਿ ਦੋਵਾਂ ਦੇਸ਼ਾਂ ਨੇ ਇਸ ਸੰਮੇਲਨ ’ਚ ਆਪਣਾ ਪ੍ਰਤੀਨਿਧੀ ਮੰਡਲ ਭੇਜਿਆ ਸੀ ਜਲਵਾਯੂ ਵੱਡਾ ਇੱਕ ਵੱਡਾ ਮੁੱਦਾ ਹੈ ਤੇ ਇਸ ਨਾਲ ਡੂੰਘੇ ਤੌਰ ’ਤੇ ਜੁੜੇ ਚੀਨ ਤੇ ਰੂਸ ਨੇ ਇਸ ਤੋਂ ਦੂਰੀ ਬਣਾ ਲਈ ਜਿਸ ਕਰਕੇ ਬਾਈਡਨ ਨੇ ਸਵਾਲ ਖੜੇ ਕੀਤੇ ਨੇ ।

ਵਿਸ਼ਵ ‘ਚ ਇਸ ਵੇਲੇ ਵਾਤਾਵਰਨ ‘ਚ ਆ ਰਹੀ ਤਬਦੀਲੀ ਨੂੰ ਗੰਭੀਰਤਾ ਨਾਲ ਲ਼ਿਆ ਜਾ ਰਿਹਾ ਹੈ,ਅਮਰੀਕਾ ਤੋਂ ਬਾਅਦ ਚੀਨ ਦੁਨੀਆ ਦਾ ਦੂਜਾ ਤੇ ਯੂਰਪੀ ਯੂਨੀਅਨ ਤੇ ਭਾਰਤ ਤੋਂ ਬਾਅਦ ਰੂਸ ਪੰਜਵਾਂ ਸਭ ਤੋਂ ਜ਼ਿਆਦਾ ਕਾਰਬਨ ਪੈਦਾ ਕਰਨ ਵਾਲਾ ਦੇਸ਼ ਹੈ।

ਬਾਈਡਨ ਦੇ ਭਾਸ਼ਣ ਤੋਂ ਪਹਿਲਾਂ ਪੁਤਿਨ ਨੇ ਜੰਗਲਾਤ ਪ੍ਰਬੰਧਨ ’ਤੇ ਵਰਚੂਅਲ ਤਰੀਕੇ ਨਾਲ ਸੰਬੋਧਨ ਕੀਤਾ।

ਇਸ ਦੌਰਾਨ ਪੁਤਿਨ ਨੇ ਕਿਹਾ ਕਿ ਜੰਗਲ ਤੇ ਜੰਗਲਾਂ ਹੇਠ ਖੇਤਰ ਦੀ ਸੁਰੱਖਿਆ ਲਈ ਰੂਸ ਬਹੁਤ ਹੀ ਪ੍ਰਭਾਵੀ ਕਦਮ ਚੁੱਕ ਰਿਹਾ ਹੈ।

Spread the love