ਅਮਰੀਕਾ ਦੇ ਸਿਹਤ ਅਧਿਕਾਰੀਆਂ ਨੇ 5 ਤੋਂ 11 ਸਾਲ ਦੇ ਬੱਚਿਆਂ ਲਈ ਫਾਈਜ਼ਰ’ ਦੇ ਕੋਵਿਡ-19 ਰੋਕੂ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਏ.ਐਫ.ਡੀ.ਏ. ਨੇ 5 ਤੋਂ 11 ਸਾਲ ਦੇ ਬੱਚਿਆਂ ਨੂੰ ਟੀਕੇ ਦੀ ਖ਼ੁਰਾਕ ਦੇਣ ਦੀ ਮਨਜ਼ੂਰੀ ਪਹਿਲਾਂ ਹੀ ਦੇ ਦਿੱਤੀ ਸੀ ।

ਇਹ ਖੁਰਾਕ ਬਾਲਗਾਂ ਅਤੇ ਕਿਸ਼ੋਰਾਂ ਨੂੰ ਦਿੱਤੀ ਜਾਣ ਵਾਲੀ ਖ਼ੁਰਾਕ ਦੀ ਇਕ ਤਿਹਾਈ ਹੈ ।

ਹਾਲਾਂਕਿ, ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) ਰਸਮੀ ਤੌਰ ‘ਤੇ ਸਿਫ਼ਾਰਸ਼ ਕਰਦਾ ਹੈ ਕਿ ਏ.ਐਫ.ਡੀ.ਏ. ਪ੍ਰਵਾਨਿਤ ਟੀਕੇ ਕਿਸ ਨੂੰ ਦਿੱਤੇ ਜਾਣੇ ਚਾਹੀਦੇ ਹਨ ।

ਇਕ ਸਲਾਹਕਾਰ ਪੈਨਲ ਨੇ ਸਰਬਸੰਮਤੀ ਨਾਲ ‘ਫਾਈਜ਼ਰ’ ਦੇ 2.8 ਕਰੋੜ ਖੁਰਾਕ ਬੁੱਚਿਆਂ ਨੂੰ ਦਿੱਤੇ ਜਾਣ ਦਾ ਫ਼ੈਸਲਾ ਕਰਨ ਦੇ ਕੁਝ ਘੰਟਿਆਂ ਬਾਅਦ ਸੀ.ਡੀ.ਸੀ. ਦੀ ਨਿਰਦੇਸ਼ਕ ਨੇ ਵੀ ਐਲਾਨ ਕੀਤਾ ਕਿ ਸਮੇਂ ਦੀ ਜ਼ਰੂਰਤ ਨੂੰ ਦੇਖਦਿਆ ਵੈਕਸੀਨ ਦੇਣਾ ਜ਼ਰੂਰੀ ਹੈ।

Spread the love