ਮੁੰਬਈ, 04 ਨਵੰਬਰ

ਅੱਜ ਦੇਸ਼ ਭਰ ‘ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਬਾਲੀਵੁੱਡ ਸੈਲੇਬਸ (celebrities ) ਵੀ ਇਸ ਤਿਉਹਾਰ ਨੂੰ ਆਪਣੇ ਪਰਿਵਾਰ ਨਾਲ ਮਨਾ ਰਹੇ ਹਨ, ਜਿਸ ਦੀ ਝਲਕ ਉਹ ਫੈਨਜ਼ ਨਾਲ ਸਾਂਝੀ ਕਰਨਾ ਨਹੀਂ ਭੁੱਲਦੇ।

ਬਾਲੀਵੁੱਡ ਦੀ ਖੂਬਸੂਰਤ ਅਦਾਕਾਰ ਸੋਹਾ ਅਲੀ ਖਾਨ ਆਪਣੇ ਪਤੀ ਕੁਣਾਲ ਖੇਮੂ ਅਤੇ ਪਿਆਰੀ ਧੀ ਇਨਾਇਆ ਨੌਮੀ ਖੇਮੂ ਨਾਲ ਦੀਵਾਲੀ ਦਾ ਇਹ ਖੂਬਸੂਰਤ ਤਿਉਹਾਰ ਮਨਾ ਰਹੀ ਹੈ, ਜਿਸ ਨੂੰ ਉਨ੍ਹਾਂ ਸੋਸ਼ਲ ਮੀਡੀਆ ‘ਤੇ ਆਪਣੇ ਫੈਨਜ਼ ਨਾਲ ਸਾਂਝਾ ਕੀਤਾ ਹੈ।

ਸੋਹਾ ਅਲੀ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੀਵਾਲੀ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਆਪਣੇ ਪਤੀ ਕੁਨਾਲ ਅਤੇ ਧੀ ਇਨਾਇਆ ਨਾਲ ਪੂਜਾ ਕਰਦੀ ਨਜ਼ਰ ਆ ਰਹੀ ਹੈ।

ਪਹਿਲੀ ਤਸਵੀਰ ‘ਚ ਸੋਹਾ, ਕੁਣਾਲ ਅਤੇ ਕਿਊਟ ਇਨਾਇਆ ਨੂੰ ਮੰਦਰ ਦੇ ਸਾਹਮਣੇ ਸਿਰ ਝੁਕਾ ਕੇ ਬੈਠੇ ਦੇਖਿਆ ਜਾ ਸਕਦਾ ਹੈ। ਦੂਜੀ ਤਸਵੀਰ ਸੋਹਾ ਅਲੀ ਖਾਨ ਦੀ ਹੈ, ਜਿਸ ‘ਚ ਉਹ ਜ਼ਮੀਨ ‘ਤੇ ਪੋਜ਼ ਦੇ ਰਹੀ ਹੈ। ਇਸ ਦੇ ਨਾਲ ਹੀ ਆਖਰੀ ਤਸਵੀਰ ਕਿਊਟ ਇਨਾਇਆ ਦੀ ਹੈ।

View this post on Instagram

A post shared by Soha (@sakpataudi)

Spread the love