ਪਾਬੰਦੀਸ਼ੁਦਾ ਇਸਲਾਮੀ ਸਮੂਹ ਤਹਿਰੀਕ-ਏ-ਲਬੈਕ ਪਾਕਿਸਤਾਨ ਨੂੰ ਇਮਰਾਨ ਸਰਕਾਰ ਚੋਣ ਲੜਨ ਦੀ ਮਨਜ਼ੂਰੀ ਦੇ ਸਕਦੀ ਹੈ, ਹਾਲਾਂਕਿ ਇਸ ਸੰਗਠਨ ‘ਤੇ ਪਾਬੰਦੀ ਲਗਾਈ ਗਈ ਹੈ ਦੂਸਰੇ ਪਾਸੇ ਪਾਬੰਦੀ ਲਗਾਉਣ ਨੂੰ ਲੈ ਕੇ ਵੀ ਸਰਕਾਰ ‘ਚ ਕਈ ਤਰ੍ਹਾਂ ਦੇ ਮੱਤਭੇਦ ਪਾਏ ਜਾ ਰਹੇ ਨੇ।

ਪਾਕਿਸਤਾਨ ਮੀਡੀਆ ਦੀ ਰਿਪੋਰਟ ‘ਚ ਕਿਹਾ ਗਿਆ ਕਿ ਟੀ. ਐੱਲ. ਪੀ. ਨੂੰ ਅਗਲੀ ਆਮ ਚੋਣ ਲੜਨ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਉਸ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਸਰਕਾਰ ਸਮੂਹ ਉੱਪਰੋਂ ਪਾਬੰਦੀ ਹਟਾ ਲਵੇਗੀ।

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਕ ਸੰਚਾਲਨ ਕਮੇਟੀ ਸਮਝੌਤੇ ਨੂੰ ਪੂਰਾ ਕਰੇਗੀ, ਹਾਂਲਾਕਿ ਸਰਕਾਰੀ ਤੌਰ ‘ਤੇ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਗਿਆ।

ਦਰਅਸਲ ਅਪ੍ਰੈਲ ਵਿੱਚ, ਟੀਐਲਪੀ ਨੇ ਫ੍ਰੈਂਚ ਰਾਜਦੂਤ ਨੂੰ ਕੱਢਣ ਦੀ ਮੰਗ ਕਰਦੇ ਹੋਏ ਹਿੰਸਕ ਪ੍ਰਦਰਸ਼ਨ ਸ਼ੁਰੂ ਕੀਤੇ।

ਫਿਰ ਇਮਰਾਨ ਖਾਨ ਦੀ ਸਰਕਾਰ ਨੇ ਟੀਐਲਪੀ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਅਤੇ ਇਸ ‘ਤੇ ਪਾਬੰਦੀ ਲਗਾ ਦਿੱਤੀ।

ਸਰਕਾਰ ਦੇ ਨਿਰਦੇਸ਼ਾਂ ‘ਤੇ ਟੀਐਲਪੀ ਮੁਖੀ ਸਾਦ ਰਿਜ਼ਵੀ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ।ਤਿੰਨ ਹਫ਼ਤੇ ਪਹਿਲਾਂ, ਟੀਐਲਪੀ ਨੇਤਾਵਾਂ ਨੇ ਇਸਲਾਮਾਬਾਦ ਦੀ ਯਾਤਰਾ ‘ਤੇ ਰਿਜ਼ਵੀ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ।

ਸਰਕਾਰ ਨੇ ਟੀਐਲਪੀ ਲੜਾਕਿਆਂ ਨੂੰ ਥਾਂ-ਥਾਂ ਤੋਂ ਰੋਕਣ ਦਾ ਪ੍ਰਬੰਧ ਕੀਤਾ ਸੀ, ਜਿਸ ਕਾਰਨ ਹਿੰਸਾ ਭੜਕ ਗਈ।

ਪੁਲਿਸ ਅਤੇ ਟੀਐਲਪੀ ਲੜਾਕਿਆਂ ਦਰਮਿਆਨ ਹਿੰਸਾ ਵਿੱਚ ਤਿੰਨ ਹਫ਼ਤਿਆਂ ਵਿੱਚ 21 ਦੀ ਮੌਤ ਹੋ ਗਈ ਪਰ ਹੁਣ ਤਹਿਰੀਕ-ਏ-ਲਬੈਕ ਨੂੰ ਜੇਕਰ ਚੋਣ ਲੜਨ ਦੀ ਇਜਾਜਤ ਮਿਲਦੀ ਹੈ ਤਾਂ ਪਾਕਿਸਤਾਨ ‘ਚ ਚੋਣ ਸਮੀਕਰਨ ਵੀ ਬਦਲ ਸਕਦੇ ਨੇ।

Spread the love