ਆਸਟ੍ਰੇਲੀਆ ਵਿਚ ਖੇਤ ਮਜ਼ਦੂਰਾਂ ਨੂੰ ਹੁਣ ਘੱਟੋ-ਘੱਟ 25 ਡਾਲਰ ਪ੍ਰਤੀ ਘੰਟਾ ਮਿਹਨਤਾਨਾ ਮਿਲੇਗਾ।

ਆਸਟਰੇਲੀਅਨ ਵਰਕਰਜ਼ ਯੂਨੀਅਨ ਦੇ ਰਾਸ਼ਟਰੀ ਸਕੱਤਰ ਡੇਨੀਅਲ ਵਾਲਟਨ ਨੇ ਕਿਹਾ ਕਿ ਇਹ ਫ਼ੈਸਲਾ ਯੂਨੀਅਨ ਦੇ 135 ਸਾਲਾਂ ਦੇ ਇਤਿਹਾਸ ਦੀਆਂ ਮਹਾਨ ਜਿੱਤਾਂ ਵਿੱਚੋਂ ਇੱਕ ਹੈ।

ਉਹ ਪਰਵਾਸੀ ਕਾਮੇ ਜਿਹੜੇ ਮਾਲਕਾਂ ਤੇ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਬਣਦੇ ਸਨ, ਵੀ ਕਾਨੂੰਨ ਦੇ ਘੇਰੇ ’ਚ ਹਨ।ਕਮਿਸ਼ਨ ਅਨੁਸਾਰ ਮਾਲਕਾਂ ਨੇ ਕਾਮਿਆਂ ਦਾ ਵਿਆਪਕ ਸ਼ੋਸ਼ਣ ਕੀਤਾ ਹੈ।

ਜ਼ਿਕਰਯੋਗ ਹੈ ਕਿ ਖੇਤਾਂ ਵਿੱਚ ਆਰਥਿਕ ਲੁੱਟ ਦਾ ਸ਼ਿਕਾਰ ਘੱਟ ਅੰਗਰੇਜ਼ੀ ਜਾਣਨ ਵਾਲੇ ਕੱਚੇ, ਆਰਜ਼ੀ ਵੀਜ਼ਾਧਾਰਕ ਤੇ ਵਿਿਦਆਰਥੀ ਬਣਦੇ ਹਨ।

ਕਈ ਕਾਮਿਆਂ ਨੂੰ ਤਾਂ ਨਾ-ਮਾਤਰ ਤਿੰਨ ਡਾਲਰ ਹੀ ਮਿਲਦੇ ਸਨ। ਬਾਗ਼ਬਾਨੀ ,ਫ਼ਲਾਂ-ਸਬਜ਼ੀਆਂ ਦੀ ਤੁੜਾਈ, ਪੈਕਿੰਗ, ਵੇਲਾ ਬੰਨ੍ਹਣੀਆਂ ਆਦਿ ਦਾ ਕੰਮ ਵਿਦੇਸ਼ੀ ਕੱਚੇ ਕਾਮਿਆਂ ’ਤੇ ਨਿਰਭਰ ਸੀ।ਕੇਂਦਰੀ ਖੇਤੀਬਾੜੀ ਮੰਤਰੀ ਡੇਵਿਡ ਲਿਟਲਪ੍ਰਾਊਡ ਨੇ ਕਿਹਾ ਕਿ ਉਹ ਕਮਿਸ਼ਨ ਦੀ ਭੂਮਿਕਾ ਦਾ ਸਨਮਾਨ ਕਰਦੇ ਹਨ ਅਤੇ ਫੈਸਲੇ ਦਾ ਮੁਲਾਂਕਣ ਕਰਨਗੇ।

Spread the love