ਅਮਰੀਕਾ ਦੇ ਟੈਕਸਾਸ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਭਗਦੜ ਮਚ ਗਈ ਜਿਸ ਕਰਕੇ ਅੱਠ ਲੋਕਾਂ ਦੀ ਮੌਤ ਹੋ ਗਈ ਹੈ ।

ਭਗਦੜ ‘ਚ 300 ਤੋਂ ਵੱਧ ਲੋਕ ਜਖ਼ਮੀ ਵੀ ਹੋਏ ਨੇ।

ਹਿਊਸਟਨ ਫਾਇਰ ਚੀਫ ਸੈਮੂਅਲ ਪੀ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 9 ਵਜੇ ਤੋਂ ਬਾਅਦ ਵਾਪਰੀ।

ਐਸਟ੍ਰੋਵਰਲਡ ਮਿਊਜ਼ਿਕ ਫੈਸਟੀਵਲ ਦੌਰਾਨ ਜ਼ਿਆਦਾਤਰ ਲੋਕ ਸਾਹਮਣੇ ਵਾਲੇ ਗੇਟ ਵੱਲ ਭੱਜਣ ਲੱਗੇ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

ਉਨ੍ਹਾਂ ਦੱਸਿਆ ਕਿ 17 ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਇਸ ਸਮਾਗਮ ਵਿੱਚ ਕਰੀਬ 50 ਹਜ਼ਾਰ ਲੋਕਾਂ ਨੇ ਹਿੱਸਾ ਲਿਆ।

Spread the love