ਜਿਨ੍ਹਾਂ ਲੋਕਾਂ ਦਾ ਮੁਕੰਮਲ ਟੀਕਾਕਰਨ ਹੋ ਚੁੱਕਿਐ ਅਮਰੀਕਾ ਉਨ੍ਹਾਂ ਤੋਂ ਪਾਬੰਦੀਆਂ ਹਟਾਏਗਾ।

ਨਵੇਂ ਜਾਰੀ ਹੁਕਮਾਂ ਅਨੁਸਾਰ ਇਸ ਦੇਸ਼ ਲਈ ਉਡਾਣ ਭਰਨ ਤੋਂ ਪਹਿਲਾਂ ਯਾਤਰੀਆਂ ਨੂੰ ਨੈਗੇਟਿਵ ਕਰੋਨਾ ਵਾਇਰਸ ਟੈਸਟ ਦਾ ਸਬੂਤ ਦਿਖਾਉਣਾ ਪਵੇਗਾ।

ਨਵੀਆਂ ਹਦਾਇਤਾਂ ਮੁਤਾਬਕ ਜਿਨ੍ਹਾਂ ਯਾਤਰੀਆਂ ਦਾ ਟੀਕਾਕਰਨ ਨਹੀਂ ਹੋਇਆ, ਉਨ੍ਹਾਂ ਨੂੰ ਉਡਾਣ ਭਰਨ ਤੋਂ ਇਕ ਦਿਨ ਪਹਿਲਾਂ ਟੈਸਟ ਕਰਾਉਣਾ ਲਾਜ਼ਮੀ ਹੋਵੇਗਾ।

ਬਿਆਨ ਮੁਤਾਬਕ ਜਿਨ੍ਹਾਂ ਯਾਤਰੀਆਂ ਦਾ ਟੀਕਾਕਰਨ ਮੁਕੰਮਲ ਹੋ ਚੁੱਕਿਆ ਹੈ, ਉਨ੍ਹਾਂ ਨੂੰ ਅਮਰੀਕਾ ਦੀ ਉਡਾਣ ਭਰਨ ਤੋਂ ਪਹਿਲਾਂ ਨਕਾਰਾਤਮਕ ਰਿਪੋਰਟ ਦਿਖਾਉਣੀ ਲੋੜੀਂਦੀ ਹੈ।

ਨਾਬਾਲਗਾਂ ਨੂੰ ਵੀ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ।

ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਆਪਣੇ ਟੀਕਾਕਰਨ ਦਾ ਸਬੂਤ ਵੀ ਦੇਣਾ ਪਵੇਗਾ।

ਇਸ ਦੀ ਪੁਸ਼ਟੀ ਕਰਨ ਲਈ ਏਅਰਲਾਈਨ ਨਾਮ ਤੇ ਜਨਮ ਤਰੀਕ ਦਾ ਮਿਲਾਣ ਕਰੇਗਾ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਟੀਕਾਕਰਨ ਸਰਟੀਫਿਕੇਟ ਨਾਲ ਯਾਤਰੀ ਦਾ ਥਹੁ-ਪਤਾ ਮੇਲ ਖਾਂਦਾ ਵੀ ਹੈ ਜਾਂ ਨਹੀਂ।

ਮੰਨਿਆ ਜਾ ਰਿਹਾ ਕਿ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ ’ਤੇ ਹਦਾਇਤਾਂ ਤੋਂ ਬਾਅਦ ਯਾਤਰੀਆਂ ਦਾ ਕੰੰਮ ਸੌਖਾਲਾ ਹੋ ਸਕਦਾ ਹੈ।

Spread the love