06 ਨਵੰਬਰ

ਕਈ ਵਾਰ ਆਮ ਤੋਰ ‘ਤੇ ਅਜਿਹੀਆਂ ਘਟਨਾ ਵਾਪਰ ਜਾਂਦੀਆਂ ਹਨ ਜਿਸ ਬਾਰੇ ਸੋਚਿਆ ਨਹੀਂ ਜਾ ਸਕਦਾ। ਕਈ ਵਾਰ ਤਾਂ ਹਾੱਸੋਹੀਣ ਘਟਨਾ ਇੰਸਾਨ ਲਈ ਮੁਸੀਬਤ ਬਣ ਜਾਂਦੀ ਹੈ।ਇਨ੍ਹੀ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸੁਰਖੀਆਂ ਬਟੋਰ ਰਹੀ ਹੈ।

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕੋਈ ਇਹ ਕਹਿ ਰਿਹਾ ਹੈ ਕਿ ਸੱਚ ‘ਚ ਇੰਸਾਨ ਨੂੰ ਹਮੇਸ਼ਾ ਚੌਂਕਣਾ ਰਹਿਣਾ ਚਾਹੀਦਾ ਹੈ ਤੇ ਪਤਾ ਨਹੀਂ ਕਦੋਂ ਕਿਸ ਦਾ ਨੁਕਸਾਨ ਹੋ ਸਕਦਾ ਹੈ। ਇਹ ਵੀਡੀਓ ਦੇਖਣ ਤੋਂ ਬਾਅਦ ਇਹ ਗੱਲ ਜ਼ਰੂਰ ਸਮਝ ਜਾਓਗੇ ਕਿ ਤੁਹਾਨੂੰ ਆਪਣਾ ਸਮਾਨ ਕੀਤੇ ਨਹੀਂ ਛੱਡਣਾ ਚਾਹੀਦਾ ਅਤੇ ਚੌਂਕਣਾ ਰਹਿਣਾ ਚਾਹੀਦਾ। ਪਹਿਲਾਂ ਦੇਖੋ ਤੁਸੀਂ ਇਹ ਵੀਡੀਓ :

View this post on Instagram

A post shared by hepgul5 (@hepgul5)

ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਮੁੰਦਰੀ ਪੰਛੀ ਆਪਣੀ ਚੁੰਝ ਨਾਲ ਨੋਟਾਂ ਨਾਲ ਭਰਿਆ ਪਰਸ ਦਬਾ ਕੇ ਫੁਰ ਹੋ ਗਿਆ ਹੈ। ਅਜਿਹਾ ਦੇਖ ਕੇ ਕੁੜੀ ਬੁਰੀ ਤਰਾਂ ਚਿਲਾਉਂਣ ਲੱਗਦੀ ਹੈ। ਪੰਛੀ ਕੋਲ ਆਪਣਾ ਪੈਸਿਆਂ ਭਰਿਆ ਪਰਸ ਦੇਖ ਕੇ ਕੁੜੀ ਇੱਧਰ ਉੱਧਰ ਭੱਜਦੀ ਹੈ। ਪਰ ਉਸਦਾ ਪਰਸ ਉਸਦੇ ਹੱਥ ਨਹੀਂ ਆਇਆ। ਜਿਸ ਦੀ ਵਜ੍ਹਾ ਨਾਲ ਕੁੜੀ ਪ੍ਰੇਸ਼ਾਨ ਤੇ ਨਰਾਜ਼ ਹੋ ਗਈ। ਕੁੜੀ ਇੱਥੇ ਕਰ ਵੀ ਕੀ ਸਕਦੀ ਸੀ। ਇਹ ਘਟਨਾ ਕੋਲ ਲੱਗੇ ਕੈਮਰੇ ‘ਚ ਰਿਕਾਰਡ ਹੋ ਗਈ ਜੋ ਕੀ ਹੁਣ ਸੋਸ਼ਲ ਮੀਡਿਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ।

Spread the love