ਤੇਲ ਅਵੀਵ-ਯੇਰੂਸ਼ੇਲਮ ‘ਚ ਅਮਰੀਕੀ ਮਿਸ਼ਨ ਫਿਰ ਤੋਂ ਖੁੱਲ੍ਹਣ ਦੇ ਵਾਅਦੇ ਤੋਂ ਮੁਕਰਣ ਨੂੰ ਲੈ ਕੇ ਫਲਸਤੀਨੀਆਂ ਨੇ ਇਜ਼ਰਾਈਲ ਦੀ ਕਾਫੀ ਆਲੋਚਨਾ ਕੀਤੀ।

ਜ਼ਿਕਰਯੋਗ ਹੈ ਕਿ ਫਿਰ ਤੋਂ ਖੋਲ੍ਹੇ ਜਾਣ ਤੋਂ ਬਾਅਦ ਅਮਰੀਕਾ ਦਾ ਇਹ ਮਿਸ਼ਨ ਫਲਸਤੀਨੀਆਂ ਲਈ ਵਾਸ਼ਿੰਗਟਨ ਦਾ ਮੁੱਖ ਕੂਟਨੀਤਕ ਮਿਸ਼ਨ ਹੋਵੇਗਾ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਟੇਨ ਨੇ ਸ਼ਨੀਵਾਰ ਨੂੰ ਕਿਹਾ ਕਿ ਯੇਰੂਸ਼ੇਲਮ ‘ਚ ਅਮਰੀਕਾ ਦੇ ਦੂਜੇ ਮਿਸ਼ਨ ਲਈ ਕੋਈ ਥਾਂ ਨਹੀਂ ਹੈ।

ਟਰੰਪ ਪ੍ਰਸ਼ਾਸਨ ਨੇ ਯੇਰੂਸ਼ੇਲਮ ‘ਚ ਅਮਰੀਕੀ ਮਿਸ਼ਨ ਨੂੰ ਬੰਦ ਕਰ ਦਿੱਤਾ ਸੀ।ਇਹ ਮਿਸ਼ਨ ਫਲਸਤੀਨ ‘ਚ ਦੂਤਘਰ ਦੀ ਤਰ੍ਹਾਂ ਕੰਮ ਕਰਦਾ ਸੀ।

ਵਿਦੇਸ਼ ਮੰਤਰੀ ਐਂਟਨੀ ਬਲੰਿਕੇਨ ਨੇ ਇਸ ਮਿਸ਼ਨ ਨੂੰ ਫਿਰ ਤੋਂ ਖੋਲ੍ਹਣ ਦਾ ਵਾਅਦਾ ਕੀਤਾ ਸੀ, ਉਥੇ ਇਸ ਐਲਾਨ ‘ਤੇ ਇਜ਼ਰਾਈਲ ਨੇ ਕਿਹਾ ਸੀ ਕਿ ਇਹ ਸ਼ਹਿਰ ‘ਤੇ ਉਸ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇਵੇਗਾ।

ਟਰੰਪ ਪ੍ਰਸ਼ਾਸਨ ਦੌਰਾਨ ਫਲਸਤੀਨ ਨਾਲ ਖਰਾਬ ਹੋਏ ਸੰਬੰਧ ਮਿਸ਼ਨ ਦੇ ਖੁਲ੍ਹਣ ਦੇ ਫਿਰ ਸੁਧਰ ਸਕਦੇ ਹਨ।

ਫਲਸਤੀਨ ਦੇ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ ਮੁਤਾਬਕ ਉਸ ਦੀ ਨਜ਼ਰ ‘ਚ ਇਸ ਮਿਸ਼ਨ ਦਾ ਫਿਰ ਤੋਂ ਖੁਲ੍ਹਣਾ ਫਲਸਤੀਨ ਦੇ ਭਵਿੱਖ ਦੇ ਰਾਸ਼ਟਰ ਦੇ ਤੌਰ ‘ਤੇ ਇਜ਼ਰਾਈਲ ਦੇ ਕਈ ਦਹਾਕਿਆਂ ਤੋਂ ਲੰਬੇ ਕਬਜ਼ੇ ਨੂੰ ਖਤਮ ਕਰਨ ਦਾ ਅੰਤਰਰਾਸ਼ਟਰੀ ਸਮੂਹ ਦੇ ਵਾਅਦੇ ਦਾ ਹਿੱਸਾ ਹੈ।

Spread the love