08 ਨਵੰਬਰ, ਅੰਮ੍ਰਿਤਸਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਹੀ ਵਿੱਚ ਅੱਜ ਜੋਨ ਬਾਬਾ ਬਕਾਲਾ , ਜੋਨ ਮਹਿਤਾ ਤੇ ਜੋਨ ਤਰਸਿੱਕਾ ਦੀ ਮੀਟਿੰਗਾਂ ਜੋਨ ਪ੍ਰਧਾਨ ਅਜੀਤ ਸਿੰਘ ਠੱਠੀਆਂ ਹਰਬਿੰਦਰ ਸਿੰਘ ਭਲਾਈਪੁਰ , ਸੁਖਦੇਵ ਸਿੰਘ ਚਾਟੀਵਿੰਡ ਦੀ ਪ੍ਰਧਾਨਗੀ ਹੇਠ ਵੱਡਾ ਇਕੱਠ ਕਰਕੇ ਕੀਤੀਆਂ ਗਈਆਂ। ਅੱਜ ਦੀਆਂ ਮੀਟਿੰਗਾ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ , ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਟਿੱਪਣੀ ਕਰਦਿਆਂ ਕਿਹਾ ਕਿ ਲਖੀਮਪੁਰ ਕਾਂਡ ਦੀ ਜਾਂਚ ਲਈ ਜੋ ਕਮਿਸ਼ਨ ਬਣਾਇਆ ਗਿਆ ਹੈ, ਓਹ ਕਮਿਸ਼ਨ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਅਹੁਦੇ ਤੇ ਰਹਿੰਦਿਆਂ ਹੋਇਆਂ ਨਿਰਪੱਖ ਜਾਂਚ ਨਹੀ ਕਰ ਸਕਦਾ। ਕਿਉਕਿ ਅਜੈ ਮਿਸ਼ਰਾ ਆਪਣੇ ਅਹੁਦੇ ਦਾ ਪ੍ਰਭਾਵ ਪਾ ਕੇ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਓਸਨੂੰ ਅਹੁਦੇ ਤੋਂ ਹਟਾ ਕੇ ਗਿਰਫ਼ਤਾਰ ਕਰਕੇ, ਸੂਬੇ ਦੇ ਬਾਹਰ ਤੋਂ ਹਾਈ ਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਵੇ।

ਕਿਸਾਨ ਆਗੂ ਗੁਰਲਾਲ ਸਿੰਘ ਮਾਨ, ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਮੋਦੀ ਨੇ ਕਿਹਾ ਹੈ ਕਿ ਆਉਣ ਵਾਲੇ ੫ ਰਾਜਾਂ ਦੀਆਂ ਚੋਣਾਂ ਵਿਚ ਭਾਜਪਾ ਵਰਕਰ ਲੋਕਾ ਅਤੇ ਪਾਰਟੀ ਵਿਚਕਾਰ ਪੁਲ ਦਾ ਕੰਮ ਕਰਨ। ਇਸਦਾ ਸਿੱਧਾ ਸਿੱਧਾ ਮਤਲਬ ਹੈ ਕਿ ਮੋਦੀ ਸਮਝ ਚੁੱਕਾ ਹੈ ਕਿ ਭਾਜਪਾ ਆਪਣਾ ਵਿਸ਼ਵਾਸ ਗਵਾ ਚੁੱਕੀ ਹੈ। ਸਰਕਾਰ ਤੁਰੰਤ ਕਾਲੇ ਕਾਨੂੰਨ ਰੱਦ ਕਰਕੇ MSP ਦੀ ਗਰੰਟੀ ਦਾ ਕਨੂੰਨ ਬਣਾਵੇ , DAP ਦੀ ਬਲੈਕ ਤੇ ਕਿੱਲਤ ਨੂੰ ਦੂਰ ਕਰੇ , ਡੀਜ਼ਲ ਪਟਰੋਲ ਦੀਆਂ ਕੀਮਤਾਂ ਘੱਟ ਕੀਤੀ ਜਾਵੇ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਕਾਲੇ ਕਾਨੂੰਨਾਂ ਵਿਰੁਧ ਲਗਾ ਮੋਰਚਾ ਕਨੂੰਨ ਰੱਦ ਕਰਾਉਣ ਤੋਂ ਬਗੈਰ ਖਤਮ ਨਹੀਂ ਹੋ ਸਕਦਾ। ੨੪ ਨਵੰਬਰ ਨੂੰ ਚੱਲਣ ਵਾਲੇ ਜਥੇ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਤੇ ਅੰਮ੍ਰਿਤਸਰ ਤੋਂ ਹਜ਼ਾਰਾਂ ਕਿਸਾਨਾਂ ਮਜਦੂਰਾਂ ਦਾ ਜਥਾ ਰਵਾਨਾ ਕੀਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਨ ਬਾਬਾ ਬਕਾਲਾ ਤੋਂ ਸੰਤੋਖ ਸਿੰਘ , ਚਰਨ ਸਿੰਘ ਕਲੇਰ ਘੁਮਾਣ, ਨਿਰਮਲ ਸਿੰਘ ਖ਼ਾਨਪੁਰ ਜੋਨ ਮਹਿਤਾ ਤੋਂ ਰਣਧੀਰ ਸਿੰਘ ਬੁੱਟਰ , ਹਰਜੀਤ ਸਿੰਘ ਖੱਬੇ , ਬਲਵਿੰਦਰ ਸਿੰਘ ਸੈਦੂਕੇ, ਮੁਖਤਾਰ ਸਿੰਘ ਅਰਜੁਨ ਮਾਗਾ, ਗੁਰਭੇਜ ਸਿੰਘ ਸੂਰੋਪਡਾ ਜੋਨ ਤਰਸਿੱਕਾ ਤੋਂ ਸੁਖਦੇਵ ਸਿੰਘ ਚਾਟੀਵਿੰਡ, ਰਣਜੀਤ ਸਿੰਘ ਚਾਟੀਵਿੰਡ, ਅੰਗਰੇਜ ਸਿੰਘ ਘਨਸ਼ਾਮ , ਪਰਮਜੀਤ ਸਿੰਘ ਭਟੀਕੇ, ਸੁਖਰਾਜ ਸਿੰਘ ਸਾਧਪੁਰ , ਦਿਲਬਾਗ ਸਿੰਘ ਰਸੂਲਪੁਰ ਵੀ ਹਾਜ਼ਿਰ ਸਨ।

Spread the love