ਨਿਊਜ਼ੀਲੈਂਡ ਵਿੱਚ ਇੱਕ ਵਾਰ ਫਿਰ ਕਰੋਨਾ ਦੇ ਕੇਸ ਵਧਦੇ ਦਿਖਾਈ ਦੇ ਰਹੇ ਨੇ।ਇਸ ਵਾਰ ਨਿਊਜ਼ੀਲੈਂਡ ਵਿਚ ਡੈਲਟਾ ਵੇਰੀਐਂਟ ਦਾ ਕਮਿਊਨਿਟੀ ਟਰਾਂਸਮਿਸ਼ਨ ਤੇਜ਼ੀ ਨਾਲ ਵੱਧ ਰਿਹੈ।

ਕੇਸਾਂ ਦੇ ਤਾਜ਼ਾ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਕਮਿਊਨਿਟੀ ਟਰਾਂਸਮਿਸ਼ਨ ਦੇ ਮਾਮਲੇ 4 ਹਜ਼ਾਰ ਨੂੰ ਪਾਰ ਕਰ ਗਏ ਹਨ।

ਅੱਜ ਵੀ ਕਮਿਊਨਿਟੀ ਟਰਾਂਸਮਿਸ਼ਨ ਦੇ 125 ਨਵੇਂ ਮਾਮਲੇ ਸਾਹਮਣੇ ਆਏ ਹਨ।

ਇਸ ਸਮੇਤ ਦੇਸ਼ ਵਿਚ ਡੈਲਟਾ ਵੇਰੀਐਂਟ ਦੇ ਕਮਿਊਨਿਟੀ ਟਰਾਂਸਮਿਸ਼ਨ ਦੇ 4,666 ਮਾਮਲੇ ਸਾਹਮਣੇ ਆਏ ਹਨ।

ਸਿਹਤ ਮੰਤਰਾਲੇ ਦੇ ਅਨੁਸਾਰ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਸਭ ਤੋਂ ਵੱਧ ਨਵੇਂ ਕਮਿਊਨਿਟੀ ਇਨਫੈਕਸ਼ਨਾਂ ਦੀ ਰਿਪੋਰਟ ਕੀਤੀ ਗਈ ਹੈ।

ਉਧਰ ਦੂਸਰੇ ਪਾਸੇ ਵੈਕਸੀਨ ਲਾਜ਼ਮੀ ਨੂੰ ਲੈ ਕੇ ਲੋਕ ਵਿਰੋਧ ‘ਚ ਨੇ ਜਿਸ ਕਰਕੇ ਦੇਸ਼ ‘ਚ ਸੁਰੱਖਿਆ ਨੂੰ ਵਧਾ ਦਿੱਤਾ ਗਿਆ ।

ਸੁਰੱਖਿਆ ਵਧਾਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਲੋਕ ਪਾਰਲੀਮੈਂਟ ਵੱਲ ਜਾਣ ਦਾ ਯਤਨ ਕਰ ਰਹੇ ਸਨ ਵੱਡੀ ਗਿਣਤੀ ਲੋਕ ਇੱਕਠੇ ਵੀ ਹੋਏ।

ਦੱਸ ਦੇਈਏ ਕਿ ਨਿਊਜ਼ੀਲੈਂਡ ਨੇ ਇਸ ਸਾਲ ਡੈਲਟਾ ਵੇਰੀਐਂਟ ਦੇ ਬਹੁਤ ਜ਼ਿਆਦਾ ਛੂਤ ਵਾਲੇ ਪ੍ਰਕੋਪ ਨਾਲ ਲੜਨ ਲਈ ਸੰਘਰਸ਼ ਕੀਤਾ ਹੈ, ਜਿਸ ਨਾਲ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਲੌਕਡਾਊਨ ਦਾ ਐਲਾਨ ਵੀ ਕੀਤਾ ਸੀ

Spread the love