ਪੈਗਾਸਸ ਸਪਾਈਵੇਅਰ ਨੂੰ ਬਣਾਉਣ ਵਾਲੀ ਐੱਨ. ਐੱਸ. ਓ. ਨੂੰ ਅਮਰੀਕਾ ਵੱਲੋਂ ਪਾਬੰਦੀਸ਼ੁਦਾ ਕੀਤੇ ਜਾਣ ਤੋਂ ਬਾਅਦ ਇਜ਼ਰਾਈਲ ਨੇ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।ਇਜ਼ਰਾਈਲ ਨੇ ਟੈਕਨਾਲੋਜੀ ਕੰਪਨੀ ਨੂੰ ਲੈ ਕਿਹਾ ਕਿ ਇਹ ਇਕ ਨਿੱਜੀ ਕੰਪਨੀ ਹੈ ਤੇ ਇਸ ਦਾ ਇਜ਼ਰਾਈਲੀ ਸਰਕਾਰ ਦੀਆਂ ਨੀਤੀਆਂ ਨਾਲ ਕੁਝ ਵੀ ਲੈਣਾ ਦੇਣਾ ਨਹੀਂ ।ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਤੇ ਵਿੱਤ ਮੰਤਰੀ ਐਵਿਗਡੋਰ ਲਿਬਰਮੈਨ ਦੇ ਨਾਲ ਇਕ ਸਾਂਝੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਐੱਨ. ਐੱਸ. ਓ. ਇਕ ਨਿੱਜੀ ਕੰਪਨੀ ਹੈ, ਇਹ ਇਕ ਸਰਕਾਰੀ ਪ੍ਰਾਜੈਕਟ ਨਹੀਂ ਹੈ ਤੇ ਇਸ ਲਈ ਭਾਵੇਂ ਹੀ ਇਸ ਨੂੰ ਨਾਮਜ਼ਦ ਕੀਤਾ ਗਿਆ ਹੋਵੇ, ਇਸ ਦਾ ਇਜ਼ਰਾਈਲ ਸਰਕਾਰ ਦੀਆਂ ਨੀਤੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਨੇ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਦੀ ਇਹ ਟਿੱਪਣੀ ਅਮਰੀਕਾ ਵੱਲੋਂ ਭਾਰਤ ਸਣੇ ਦੁਨੀਆ ਭਰ ਦੇ ਕੁੱਝ ਦੇਸ਼ਾਂ ’ਚ ਆਪਣੇ ਫੋਨ-ਹੈਕਿੰਗ ਸਪਾਈਵੇਅਰ ਦੀ ਕਥਿਤ ਦੁਰਵਰਤੋਂ ਨੂੰ ਲੈ ਕੇ ਕੰਪਨੀ ਨੂੰ ਬਲੈਕ ਲਿਸਟ ਕਰਨ ਤੋਂ ਬਾਅਦ ਆਈ, ਅਮਰੀਕੀ ਵਿੱਤ ਵਿਭਾਗ ਦੇ ਉਦਯੋਗ ਤੇ ਸੁਰੱਖਿਆ ਬਿਊਰੋ ਐੱਨ. ਐੱਸ. ਓ. ਸਮੂਹ ਤੇ ਕੈਂਡਿਰੂ ਨੂੰ ਉਨ੍ਹਾਂ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ ਅਜਿਹੀ ਸੂਚੀ ’ਚ ਸ਼ਾਮ ਕੀਤਾ, ਜੋ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਜਾਂ ਵਿਦੇਸ਼ ਨੀਤੀ ਦੇ ਹਿੱਤਾਂ ਦੇ ਉਲਟ ਹਨ। ਇਸ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਨੂੰ ਇਸ ਸਬੂਤ ਦੇ ਆਧਾਰ ’ਤੇ ਸੂਚੀ ’ਚ ਸ਼ਾਮਲ ਕੀਤਾ ਗਿਆ ਸੀ ਕਿ ਉਸ ਨੇ ਸਪਾਈਵੇਅਰ ਵਿਕਸਿਤ ਕੀਤਾ ਤੇ ਵਿਦੇਸ਼ੀ ਸਰਕਾਰਾਂ ਨੂੰ ਉਸ ਦੀ ਸਪਲਾਈ ਕੀਤੀ ਸੀ, ਜੋ ਇਨ੍ਹਾਂ ਉਪਕਰਨਾਂ ਦੀ ਵਰਤੋਂ ਸਰਕਾਰੀ ਅਧਿਕਾਰੀਆਂ, ਪੱਤਰਕਾਰਾਂ, ਵਪਾਰੀਆਂ, ਕਾਰਕੁਨਾਂ, ਵਿਦਵਾਨਾਂ ਤੇ ਦੂਤਘਰ ਦੇ ਕਰਮਚਾਰੀਆਂ ਨੂੰ ਮੰਦੀ ਭਾਵਨਾ ਨਾਲ ਨਿਸ਼ਾਨਾ ਬਣਾਉਣ ਲਈ ਕਰਦੇ ਸਨ।

Spread the love