ਮਲੋਟ, 09 ਨਵੰਬਰ

ਕਿਸਾਨਾਂ ਨੂੰ ਡੀਏਪੀ ਨਾ ਮਿਲਨ ਕਰਕੇ ਕਿਸਾਨਾਂ ‘ਚ ਭਾਰੀ ਰੋਸ਼ ਹੈ ਜਿਸ ਦੇ ਚਲਦੇ ਮਲੌਟ ਵਿਚ ਕਿਸਾਨਾਂ ਨੇ ਦਿੱਲੀ ਫਾਜ਼ਿਲਕਾ ਨੈਸ਼ਨਲ ਹਾਈਵੇ ਰੋਡ ਜਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਹਰਬਾਜੀ ਕਰਦੇ ਹੋਏ ਖਾਦ ਵਿਚ ਕਾਲਾ ਬਜਾਰੀ ਹੋਣ ਦਾ ਆਰੋਪ ਲਗਾਇਆ ।

ਇੱਕ ਪਾਸੇ ਕਣਕ ਦੀ ਬਜਾਈ ਦਾ ਸੀਜਨ ਹੈ ਦੂਸਰੇ ਪਾਸੇ ਕਿਸਾਨਾਂ ਨੂੰ ਡੀਏਪੀ ਖਾਦ ਨਾ ਮਿਲਣ ਕਰਕੇ ਤਰਲੋ ਮੱਛੀ ਹੋਣਾ ਪੈ ਰਿਹਾ ਹੈ ਇਸ ਦੇ ਚਲਦੇ ਕਿਸਾਨਾਂ ਨੇ ਮਲੋਟ ‘ਚ ਦਿੱਲੀ ਫਾਜ਼ਿਲਕਾ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕਰਦੇ ਹੋਏ ਖਾਦ ‘ਚ ਕਾਲਾ ਬਜਾਰੀ ਹੋਣ ਦਾ ਇਲਜ਼ਾਮ ਲਗਾਇਆ। ਕਿਸਾਨਾਂ ਦਾ ਇਲਜ਼ਾਮ ਹੈ ਕਿ ਉਣਾ ਨੂੰ ਪਿਛਲੇ ਇਕ ਹਫਤੇ ਤੋਂ ਖਾਦ ਲੈਣ ਲਈ ਚੱਕਰ ਲਾਉਣੇ ਪੈ ਰਹੇ ਹਨ।

ਕਿਸਾਨਾਂ ਨੂੰ ਪਰਚੀਆਂ ਕੱਟ ਕੇ ਦਿੱਤੀਆਂ ਜਾਂਦੀਆਂ ਹਨ ਪਰ ਖਾਦ ਨਹੀਂ ਮਿਲਦੀ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਹੈ ਕੇ ਖਾਦ ਆ ਰਹੀ ਹੈ ਅੱਜ ਵੀ ਇਹ ਕਿਹਾ ਗਿਆ ਸੀ ਕਿ 12 ਵਜੇ ਖਾਦ ਵੰਡੀ ਜਾਣੀ ਹੈ ਪਰ ਜਦੋਂ ਕੇ ਸੈਕੜਿਆਂ ਦੀ ਗਿਣਤੀ ‘ਚ ਕਿਸਾਨ ਸਵੇਰ ਤੋਂ ਭੁੱਖੇ ਭਾਣੇ ਲਾਇਨਾ ‘ਚ ਖੜੇ ਹਨ ਹੁਣ ਇਹ ਕਹਿ ਦਿੱਤਾ ਕਿ ਖਾਦ ਆ ਰਹੀ ਹੈ ਜਿਸ ਕਰਕੇ ਸਾਨੂੰ ਰੋਡ ਜਾਮ ਕਰਨੀ ਪਈ ਕਿਸਾਨਾਂ ਦਾ ਇਲਜ਼ਾਮ ਹੈ ਕੇ ਸ਼ਰੇਆਮ ਵਿਭਾਗ ਦੀ ਮਿਲੀ ਭੁਗਤ ਨਾਲ ਕਾਲਾ ਬਜਾਰੀ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਖਜਲ ਖੁਵਾਰ ਕੀਤਾ ਜਾ ਰਿਹਾ ਹੈ।

ਦੂਸਰੇ ਪਾਸੇ ਕਿਸਾਨਾਂ ਦੇ ਧਰਨੇਂ ‘ਚ ਮੌਕੇ ‘ਤੇ ਪਹੁੰਚੇ ਬਲਾਕ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਖਾਦ ਪਹਿਲਾ ਆਈ ਸੀ ਉਹ ਵੰਡੀ ਜਾ ਚੁੱਕੀ ਹੈ ਅੱਜ ਖਾਦ ਆਉਣੀ ਸੀ ਕਿਸੇ ਕਾਰਨ ਕਰਕੇ ਲੇਟ ਹੋ ਗਈ ਹੈ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ ਕਿਸਾਨਾਂ ਦੀਆਂ ਜਿਨ੍ਹਾਂ ਦੀਆ ਪਰਚੀਆਂ ਵੰਡੀਆਂ ਜਾ ਚੁੱਕੀਆਂ ਹਨ ਉਣਾ ਨੂੰ ਖਾਦ ਵੰਡੀ ਜਾਵੇਗੀ।

Spread the love