ਨਵੀਂ ਦਿੱਲੀ, 09 ਨਵੰਬਰ

ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ ‘ਚ ਭਾਰੀ ਮੀਂਹ ਜਾਰੀ ਰਹਿਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ। ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ’ਤੇ ਪਾਣੀ ਭਰਨ ਦੇ ਨਾਲ-ਨਾਲ ਆਵਾਜਾਈ ਦੀ ਰਫ਼ਤਾਰ ਨੂੰ ਵੀ ਬਰੇਕਾਂ ਲਾ ਦਿੱਤੀਆਂ ਗਈਆਂ ਹਨ। ਪਾਣੀ ਭਰਨ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਰੀ ਮੀਂਹ ਕਾਰਨ ਕਈ ਜਲ ਭੰਡਾਰਾਂ ਵਿਚ ਹੜ੍ਹ ਆ ਗਏ ਅਤੇ ਸੜਕਾਂ ਨਦੀਆਂ ਵਾਂਗ ਵਗ ਰਹੀਆਂ ਸਨ। ਰਾਜ ਦੇ ਕੁਝ ਹਿੱਸਿਆਂ ਵਿੱਚ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਅਲਰਟ ਵੀ ਜਾਰੀ ਕੀਤਾ ਗਿਆ ਹੈ। ਤਾਮਿਲਨਾਡੂ ਵਿੱਚ ਮੌਜੂਦਾ ਮੌਸਮ ਦੀ ਸਥਿਤੀ ‘ਤੇ, ਆਈਐਮਡੀ ਦੇ ਡੀਡੀਜੀਐਮ ਡਾ: ਐਸ. ਬਾਲਚੰਦਰਨ ਨੇ ਦੱਸਿਆ ਕਿ ਅੱਜ ਕੁਝ ਥਾਵਾਂ ‘ਤੇ ਹਲਕੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਦਕਿ ਬੁੱਧਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ, ”ਮਛੇਰਿਆਂ ਨੂੰ 9 ਤੋਂ 11 ਨਵੰਬਰ ਤੱਕ ਦੱਖਣੀ ਆਂਧਰਾ, ਤਾਮਿਲਨਾਡੂ ਤੱਟ ਅਤੇ ਨਾਲ ਲੱਗਦੇ ਸ਼੍ਰੀਲੰਕਾ ਤੱਟ ਵੱਲ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਬਾਲਚੰਦਰਨ ਨੇ ਕਿਹਾ ਕਿ ਪੁਡੂਕੋਟਈ, ਰਾਮਨਾਥਪੁਰਮ, ਕਰਾਈਕਲ ਵਿੱਚ ਅੱਜ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ ਕੁੱਡਲੋਰ, ਵਿਲੁਪੁਰਮ, ਸ਼ਿਵਗੰਗਾ, ਰਾਮਨਾਥਪੁਰਮ ਅਤੇ ਕਰਾਈਕਲ ਵਿੱਚ ਬੁੱਧਵਾਰ ਲਈ ਰੈੱਡ ਅਲਰਟ ਲਾਗੂ ਹੈ। ਉਨ੍ਹਾਂ ਕਿਹਾ ਕਿ 11ਵੀਂ ਰੈੱਡ ਅਲਰਟ ਲਈ ਤਿਰੂਵੱਲੁਰ, ਚੇਨਈ, ਕਾਂਚੀਪੁਰਮ, ਚੇਂਗਲਪੱਟੂ, ਵਿਲੁਪੁਰਮ, ਤਿਰੂਵੰਨਾਮਲਾਈ ਵਿੱਚ ਜਾਰੀ ਹੈ।

Spread the love