ਅੰਮ੍ਰਿਤਸਰ, 09 ਨਵੰਬਰ

ਲਗਾਤਾਰ ਪੰਜਾਬ ‘ਚ ਡੇਂਗੂ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਅਤੇ ਡੇਂਗੂ ਦੇ ਪ੍ਰਕੋਪ ਨੂੰ ਰੋਕਣ ਲਈ ਜਿੱਥੇ ਸਰਕਾਰਾਂ ਵੱਲੋਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾਰੀ ਹੈ ਉਥੇ ਹੀ ਵਿਧਾਨ ਸਭਾ ਹਲਕਾ ਪੂਰਬੀ ਅੰਮ੍ਰਿਤਸਰ ‘ਚ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੱਲੋਂ ਇਲਾਕੇ ਵਿੱਚ ਪਹੁੰਚ ਕੇ ਫੌਗਿੰਗ ਮਸ਼ੀਨਾਂ ਦੀ ਸ਼ੁਰੂਆਤ ਕਰਵਾਈ ਗਈ ਅਤੇ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਦੋਂ ਤੋਂ ਕਰੋਨਾ ਵਾਇਰਸ ਆਇਆ ਉਦੋਂ ਤੋਂ ਬੀਮਾਰੀਆਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਅਤੇ ਉਨ੍ਹਾਂ ਕਿਹਾ ਕਿ ਅਸੀ ਡੇਂਗੂ ਨੂੰ ਰੋਕਣ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਅਤੇ ਅਸੀਂ ਆਪਣੇ ਤੌਰ ਤੇ ਵੀ ਫੌਗਿੰਗ ਮਸ਼ੀਨਾਂ ਸ਼ੁਰੂ ਕੀਤੀਆਂ ਹਨ ਤਾਂ ਜੋ ਸਰਕਾਰ ‘ਤੇ ਵੀ ਜ਼ਿਆਦਾ ਬੋਝ ਨਾ ਪਵੇ।

ਇਸ ਦੇ ਨਾਲ ਹੀ ਪੰਜਾਬ ਵਿੱਚ ਚੱਲਦੇ ਏਜੀ ਦੇ ਮੁੱਦੇ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਗਰ ਮੈਂ ਆਪਣੇ ਬੇਟੇ ਦੀ ਗੱਲ ਕਰਾਂ ਮੇਰਾ ਬੇਟਾ ਆਪਣੇ ਸਕੂਲ ਦਾ ਟੌਪਰ ਸੀ ਅਤੇ ਉਸ ਨੇ ਪੰਜਾਬ ਦੇ ਕਿਸੇ ਛੋਟੇ ਮੋਟੇ ਸਕੂਲ ਜਾਂ ਕਾਲਜ ਚੋਂ ਵਿੱਦਿਆ ਹਾਸਲ ਨਹੀਂ ਕੀਤੀ। ਉਨ੍ਹਾਂ ਨੇ ਦਿੱਲੀ ਦੇ ਟਾਪ ਸਕੂਲਾਂ ਤੋਂ ਪੜ੍ਹਾਈ ਕੀਤੀ ਹੈ ਅਤੇ ਵਿਦੇਸ਼ ਤੋਂ ਪੜ੍ਹਾਈ ਕਰਕੇ ਆਏ ਹਨ ਅਤੇ ਉਨ੍ਹਾਂ ਕਿਹਾ ਕਿ ਉਹ ਦਿੱਲੀ ਸਭ ਤੋਂ ਵੱਡੇ ਵਕੀਲ ਦੇ ਨਾਲ ਕੰਮ ਕਰਕੇ ਕਰੀਬ ਡੇਢ ਲੱਖ ਰੁਪਿਆ ਮਹੀਨਾ ਕਮਾ ਰਿਹਾ ਸੀ ਅਤੇ ਉਸ ਨੂੰ ਉਸ ਦਾ ਕੰਮ ਛੁਡਾ ਕੇ ਅਸੀਂ ਪੰਜਾਬ ਇਸ ਲਈ ਲਿਆਂਦਾ ਕਿ ਬੱਚਾ ਸਾਡੇ ਕੋਲ ਰਹਿ ਕੇ ਵਧੀਆ ਕੰਮ ਕਰੂਗਾ ਅਤੇ ਜੋ ਪੋਸਟ ਉਸਨੂੰ ਹੁਣ ਮਿਲਦੀ ਹੈ ਉਸ ਤੋਂ ਕਿਤੇ ਵਧੀਆ ਪੋਸਟ ਤੇ ਕੰਮ ਕਰ ਰਿਹਾ ਸੀ ਅਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਮੇਰੀ ਇਸ ਪੋਸਟ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਨਾਮ ਜੁੜਨਾ ਹੈ ਤਾਂ ਉਸ ਨੇ ਖੁਦ ਹੀ ਇਸ ਪੋਸਟ ਤੋਂ ਇਨਕਾਰ ਕਰਕੇ ਦਿੱਲੀ ਜਾ ਕੇ ਵਾਪਸ ਆਪਣਾ ਕੰਮ ਸ਼ੁਰੂ ਕੀਤਾ।

ਅੱਜ ਬਿਕਰਮ ਸਿੰਘ ਮਜੀਠੀਆ ਵੱਲੋਂ ਦਿੱਤੇ ਬਿਆਨ ‘ਤੇ ਕੀ ਨਵਜੋਤ ਸਿੰਘ ਸਿੱਧੂ ਹੁਣ ਜਲਦ ਹੀ ਆਮ ਆਦਮੀ ਪਾਰਟੀ ‘ਚ ਜਾਣਗੇ ਉਸ ‘ਤੇ ਨਵਜੋਤ ਕੌਰ ਸਿੱਧੂ ਨੇ ਬੋਲਦਿਆਂ ਕਿਹਾ ਕਿ ਅਸੀਂ ਤਾਂ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੀ ਟੀਮ ਦੇ ਕਿਸੇ ਵੀ ਮੈਂਬਰ ਨਾਲ ਕੋਈ ਵੀ ਮੁਲਾਕਾਤ ਨਹੀਂ ਕੀਤੀ ਅਤੇ ਸਾਨੂੰ ਲੱਗਦਾ ਹੈ ਕਿ ਬਿਕਰਮ ਮਜੀਠੀਆ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਮਿਲ ਰਿਹਾ ਹੈ ਜਿਹੜਾ ਉਨ੍ਹਾਂ ਨੂੰ ਪਲ ਪਲ ਦੀ ਅਪਡੇਟ ਮਿਲਦੀ ਰਹਿੰਦੀ ਹੈ।

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਬਿਕਰਮ ਸਿੰਘ ਮਜੀਠੀਆ ਦੇ ਸੂਤਰ ਉਨ੍ਹਾਂ ਨੂੰ ਜਾਣਕਾਰੀ ਦਿੰਦੇ ਹਨ ਉਹੀ ਪੰਜਾਬ ਲਈ ਸਭ ਤੋਂ ਵੱਡੀ ਮੁਸੀਬਤ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਚਿੱਟੇ ਦੇ ਨਸ਼ੇ ਤੇ ਬਣੀ ਰਿਪੋਰਟ ਵੀ ਜਨਤਕ ਹੋਵੇਗੀ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਰਿਪੋਰਟ ਵਿੱਚ ਸਭ ਤੋਂ ਉੱਤੇ ਕੀਹਦਾ ਨਾਂ ਹੈ ਇਹ ਮੈਂ ਇਹ ਮੈਂ ਚੰਗੀ ਤਰ੍ਹਾਂ ਜਾਣ ਦੀ ਹਾਂ ਕਿਉਂਕਿ ਰਿਪੋਰਟ ਮੈਂ ਖ਼ੁਦ ਪੜ੍ਹੀ ਹੋਈ ਹੈ ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵਿੱਚ ਕਦੇ ਸ਼ਾਮਿਲ ਨਹੀਂ ਹੋਣਗੇ।

Spread the love