ਕਰੋਨਾ ਕਾਲ ਤੋਂ ਬਾਅਦ ਕਈ ਦੇਸ਼ਾਂ ਨੇ ਢਿੱਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ।

ਲੰਮੇ ਸਮੇਂ ਤੋਂ ਕੈਨੇਡਾ ਤੇ ਅਮਰੀਕਾ ਦੇ ਸੜਕੀ ਰਸਤੇ ਵੀ ਆਮ ਲੋਕਾਂ ਲਈ ਬੰਦ ਕੀਤੇ ਗਏ ਸਨ ਪਰ ਹੁਣ ਸਰਕਾਰ ਨੇ ਸ਼ਰਤਾਂ ਤਹਿਤ ਸਰਹੱਦਾਂ ਖੋਲੀਆਂ ਨੇ।

ਬੀਤੀ 8 ਨਵੰਬਰ ਨੂੰ ਜਿਉਂ ਹੀ ਕੈਨੇਡਾ ਦੇ ਸਾਰੇ ਬਾਰਡਰ ਲੋਕਾਂ ਦੇ ਆਉਣ ਲਈ ਖੋਲ੍ਹੇ ਗਏ ਤਾਂ ਲੋਕਾਂ ਦਾ ਜਮਾਵੜਾ ਲੱਗ ਗਿਆ ਤੇ ਬਾਰਡਰ ‘ਤੇ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ, ਜਿਸ ਕਰਕੇ ਇਕ-ਦੂਜੇ ਨੂੰ ਮਿਲਣ ਵਾਲੇ ਦੋਸਤ-ਮਿੱਤਰਾਂ ਦੀਆਂ ਮਿਲਣ ਵਾਲੀਆਂ ਘੜੀਆਂ ਹੋਰ ਲੰਮੀਆਂ ਹੋ ਰਹੀਆਂ ਸਨ ।

ਜ਼ਿਕਰਯੋਗ ਹੈ ਕਿ ਭਾਵੇਂ ਵਪਾਰ ਲਈ ਕੈਨੇਡਾ-ਅਮਰੀਕਾ ਦੇ ਰਸਤੇ ਟਰੱਕਾਂ ਲਈ ਖੁੱਲ੍ਹੇ ਸਨ ਪਰ ਆਮ ਲੋਕ ਖ਼ੁਸ਼ੀ-ਗਮੀ ਵਿਚ ਨਹੀਂ ਜਾ ਸਕਦੇ ਸਨ ਤੇ ਬਹੁਤੇ ਬੱਚੇ ਜੋ ਅਜਿਹੀਆਂ ਕੰਪਨੀਆਂ ਨਾਲ ਜੁੜੇ ਸਨ, ਜਿਨ੍ਹਾਂ ਦਾ ਅਮਰੀਕਾ ਆਉਣਾ-ਜਾਣਾ ਲਾਜ਼ਮੀ ਸੀ ਅਤੇ ਉਨ੍ਹਾਂ ਲਈ ਵੱਡੀ ਰਾਹਤ ਵਾਲੀ ਤੇ ਖ਼ੁਸ਼ੀ ਵਾਲੀ ਖ਼ਬਰ ਹੈ ।

Spread the love