ਕਈ ਦੇਸ਼ਾਂ ਵਲੋਂ ਕੋਵੈਕਸੀਨ ਟੀਕੇ ਨੂੰ ਮਾਨਤਾ ਦੇਣ ਤੋਂ ਬਾਅਦ ਯੂਕੇ ਸਰਕਾਰ ਨੇ ਕਿਹਾ ਕਿ ਅੰਤਰਰਾਸ਼ਟਰੀ ਯਾਤਰੀਆਂ ਲਈ ਪ੍ਰਵਾਨਿਤ ਕੋਵਿਡ-19 ਖ਼ਿਲਾਫ਼ ਟੀਕਿਆਂ ਦੀ ਸੂਚੀ ‘ਚ 22 ਨਵੰਬਰ ਨੂੰ ਸ਼ਾਮਿਲ ਕੀਤਾ ਜਾਵੇਗਾ ।

ਵਿਸ਼ਵ ਸਿਹਤ ਸੰਗਠਨ ਕੋਵੈਕਸੀਨ ਨੂੰ ਹੰਗਾਮੀ ਸਥਿਤੀ ‘ਚ ਵਰਤੋਂ ਕਰਨ ਲਈ ਪ੍ਰਵਾਨਿਤ ਟੀਕਿਆਂ ਦੀ ਸੂਚੀ ‘ਚ ਪਹਿਲਾਂ ਹੀ ਸ਼ਾਮਿਲ ਕਰ ਚੁੱਕਾ ਹੈ, ਜਿਸ ਤੋਂ ਬਾਅਦ ਬਰਤਾਨੀਆ ਨੇ ਉਕਤ ਕਦਮ ਚੁੱਕਿਆ ਹੈ ।

ਆਕਸਫੋਰਡ-ਐਸਟਰਾਜ਼ੇਨੇਕਾ ਦੀ ਭਾਰਤ ‘ਚ ਨਿਰਮਿਤ ਐਂਟੀ-ਕੋਵਿਡ-19 ਵੈਕਸੀਨ ਪਿਛਲੇ ਮਹੀਨੇ ਇੰਗਲੈਂਡ ‘ਚ ਪ੍ਰਵਾਨਿਤ ਟੀਕਿਆਂ ਦੀ ਸੂਚੀ ‘ਚ ਸ਼ਾਮਲ ਕੀਤੀ ਗਈ ਸੀ ।

ਭਾਰਤ ‘ਚ ਯੂਕੇ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਅੱਜ ਟਵੀਟ ਕੀਤਾ ਕਿ ਬਰਤਾਨੀਆ ਆਉਣ ਵਾਲੇ ਭਾਰਤੀ ਯਾਤਰੀਆਂ ਲਈ ਚੰਗੀ ਖ਼ਬਰ ਹੈ ।

ਕੋਵੈਕਸੀਨ ਸਮੇਤ ਡਬਲਿਊ.ਐਚ.ਓ. ਦੀ ਹੰਗਾਮੀ ਸੂਚੀ ‘ਚ ਸ਼ਾਮਿਲ ਐਂਟੀ ਕੋਵਿਡ-19 ਟੀਕੇ ਲਗਵਾ ਚੁੱਕੇ ਯਾਤਰੀਆਂ ਨੂੰ 22 ਨਵੰਬਰ ਤੋਂ ਇਕਾਂਤਵਾਸ ‘ਚ ਨਹੀਂ ਰਹਿਣਾ ਪਵੇਗਾ ।

ਇਹ ਫ਼ੈਸਲਾ 22 ਨਵੰਬਰ ਨੂੰ ਤੜਕੇ ਚਾਰ ਵਜੇ ਤੋਂ ਲਾਗੂ ਹੋਵੇਗਾ ।

Spread the love