ਅਫ਼ਗ਼ਾਨਿਸਤਾਨ ਸੰਕਟ ’ਤੇ ਭਾਰਤ ਵੱਲੋਂ ਕਰਵਾਈ ਜਾ ਰਹੀ ਅੱਠ ਦੇਸ਼ਾਂ ਦੀ ਵਾਰਤਾ ‘ਚ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਕਿਹਾ ਕਿ ਅਫ਼ਗ਼ਾਨਿਸਤਾਨ ’ਚ ਤਾਜ਼ਾ ਘਟਨਾਵਾਂ ਨਾ ਸਿਰਫ ਉਸ ਦੇਸ਼ ਦੇ ਲੋਕਾਂ ਲਈ, ਸਗੋਂ ਉਸ ਦੇ ਗੁਆਂਢੀਆਂ ਅਤੇ ਖੇਤਰ ਲਈ ਅਹਿਮੀਅਤ ਰੱਖਦੀਆਂ ਹਨ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਆਪਣੇ ਉਦਘਾਟਨੀ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਇਹ ਅਫ਼ਗਾਨ ਸਥਿਤੀ ‘ਤੇ ਖੇਤਰੀ ਦੇਸ਼ਾਂ ਦਰਮਿਆਨ ਨਜ਼ਦੀਕੀ ਸਲਾਹ-ਮਸ਼ਵਰੇ, ਵਧੇਰੇ ਸਹਿਯੋਗ ਅਤੇ ਤਾਲਮੇਲ ਦਾ ਸਮਾਂ ਹੈ।ਐਨਐਸਏ ਅਜੀਤ ਡੋਭਾਲ ਨੇ ਕਿਹਾ ਕਿ ਇਹ ਸਮਾਂ ਖੇਤਰੀ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਦਾ ਹੈ। ਸਾਨੂੰ ਭਰੋਸਾ ਹੈ ਕਿ ਇਸ ਮੀਟਿੰਗ ਵਿੱਚ ਹੋਈ ਚਰਚਾ ਫਲਦਾਇਕ ਸਾਬਤ ਹੋਵੇਗੀ।ਤੁਰਕਮਿਨਸਤਾਨ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਚਾਰਮੀਰਤ ਅਮਾਨੋਵੀ ਨੇ ਕਿਹਾ ਕਿ ਇਸ ਬੈਠਕ ਰਾਹੀਂ ਅਸੀਂ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਦਾ ਹੱਲ ਲੱਭ ਸਕਦੇ ਹਾਂ ਅਤੇ ਖੇਤਰ ਵਿਚ ਸ਼ਾਂਤੀ ਲਿਆ ਸਕਦੇ ਹਾਂ।ਕਿਰਗਸਤਾਨ ਦੇ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਨਿਕੋਲਾਈ ਪੇਟਰੂਸੇਵ ਨੇ ਕਿਹਾ ਕਿ ਅਜਿਹੀਆਂ ਮੀਟਿੰਗਾਂ ਅਫਗਾਨਿਸਤਾਨ ਮੁੱਦੇ ਨੂੰ ਸੁਲਝਾਉਣ ਵਿੱਚ ਮਦਦ ਕਰੇਗੀ, ਜਿਸ ਵਿੱਚ ਕਈ ਧਿਰਾਂ ਇਕੱਠੀਆਂ ਹੋ ਰਹੀਆਂ ਹਨ। ਸਾਨੂੰ ਅਫਗਾਨਿਸਤਾਨ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਇਸ ਬੈਠਕ ‘ਚ ਅਫ਼ਗਾਨਿਸਤਾਨ ’ਤੇ ਦਿੱਲੀ ਖੇਤਰੀ ਸੁਰੱਖਿਆ ਸੰਵਾਦ ‘ਚ ਰੂਸ, ਇਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਸੁਰੱਖਿਆ ਅਧਿਕਾਰੀ ਹਿੱਸਾ ਲੈ ਰਹੇ ਹਨ।

Spread the love