ਫੁਮੀਓ ਕਿਸ਼ਿਦਾ ਜਪਾਨ ਦਾ ਪ੍ਰਧਾਨ ਮੰਤਰੀ ਹੋਣਗੇ ।

ਅਧਿਕਾਰਤ ਤੌਰ ‘ਤੇ ਉਨ੍ਹਾਂ ਦੀ ਚੋਣ ਕਰ ਲਈ ਗਈ ਹੈ।

ਉਨ੍ਹਾਂ ਦੀ ਪਾਰਟੀ ਨੇ ਪਾਰਲੀਮੈਂਟ ਚੋਣਾਂ ਵਿਚ ਬਹੁਮੱਤ ਹਾਸਲ ਕੀਤਾ ਹੈ।

ਸੰਸਦ ਨੇ ਕਰੀਬ ਮਹੀਨਾ ਪਹਿਲਾਂ ਕਿਿਸ਼ਦਾ ਨੂੰ ਇਸ ਅਹੁਦੇ ਲਈ ਚੁਣਿਆ ਸੀ, ਪਰ ਕਿਸ਼ਿਦਾਨੇ ਤੁਰੰਤ ਚੋਣਾਂ ਦਾ ਸੱਦਾ ਦਿੱਤਾ ਸੀ।

ਇਨ੍ਹਾਂ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਨੇ 465 ਮੈਂਬਰੀ ਹੇਠਲੇ ਸਦਨ ਵਿਚ 261 ਸੀਟਾਂ ਹਾਸਲ ਕੀਤੀਆਂ ਹਨ।

31 ਅਕਤੂਬਰ ਨੂੰ ਮਿਲੀ ਜਿੱਤ ਨਾਲ ਕਿਸ਼ਿਦਾ ਹੁਣ ਪੂਰੀ ਤਾਕਤ ਨਾਲ ਸੱਤਾ ’ਤੇ ਕਾਬਜ਼ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਵੋਟਰ ਬਦਲਾਅ ਨਾਲੋਂ ਸਥਿਰਤਾ ਨੂੰ ਪਹਿਲ ਦੇ ਰਹੇ ਹਨ। ਦੱਸਣਯੋਗ ਹੈ ਕਿ ਮਹਾਮਾਰੀ ਕਾਰਨ ਜਪਾਨ ਦੀ ਆਰਥਿਕਤਾ ਹਿੱਲ ਗਈ ਹੈ ਤੇ ਹੋਰ ਵੀ ਕਈ ਚੁਣੌਤੀਆਂ ਹਨ।

ਕਿਸ਼ਿਦਾ ਹੁਣ ਆਪਣੀ ਦੂਜੀ ਕੈਬਨਿਟ ਚੁਣਨਗੇ।

ਉਨ੍ਹਾਂ ਨੂੰ ਲਿਬਰਲ ਡੈਮਕ੍ਰੈਟਾਂ ਨੇ ਮਹੀਨਾ ਪਹਿਲਾਂ ਸੁਰੱਖਿਅਤ ਉਮੀਦਵਾਰ ਵਜੋਂ ਚੁਣਿਆ ਸੀ।

ਪਾਰਟੀ ਨੂੰ ਡਰ ਸੀ ਕਿ ਜੇਕਰ ਯੋਸ਼ੀਹਿਦੇ ਸੁਗਾ ਸੱਤਾ ਵਿਚ ਬਣੇ ਰਹਿੰਦੇ ਹਨ ਤਾਂ ਪਾਰਟੀ ਨੂੰ ਹਾਰ ਮਿਲੇਗੀ ਕਿਉਂਕਿ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰ ਰਹੇ। ਸੁਗਾ ਨੇ ਇਕ ਸਾਲ ਸੱਤਾ ਵਿਚ ਰਹਿਣ ਮਗਰੋਂ ਅਸਤੀਫ਼ਾ ਦੇ ਦਿੱਤਾ ਸੀ।

Spread the love