ਮੁੰਬਈ, 11 ਨਵੰਬਰ

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੇ ਹੋਏ ਹਨ। ਦੋਵੇਂ ਪ੍ਰੋਫੈਸ਼ਨਲ ਕਾਰਨ ਨਹੀਂ ਸਗੋਂ ਪਰਸਨਲ ਲਾਈਫ ਕਾਰਨ ਚਰਚਾ ‘ਚ ਰਹਿੰਦੇ ਹਨ। ਖਬਰਾਂ ਦੀ ਮੰਨੀਏ ਤਾਂ ਵਿੱਕੀ ਅਤੇ ਕੈਟਰੀਨਾ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਹਾਲਾਂਕਿ ਅਜੇ ਤੱਕ ਦੋਹਾਂ ‘ਚੋਂ ਕਿਸੇ ਨੇ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਖਬਰਾਂ ਦੀ ਮੰਨੀਏ ਤਾਂ ਦੋਵੇਂ ਦਸੰਬਰ ‘ਚ ਵਿਆਹ ਕਰਨ ਜਾ ਰਹੇ ਹਨ।

ਖਬਰਾਂ ਦੀ ਮੰਨੀਏ ਤਾਂ ਵਿੱਕੀ ਅਤੇ ਕੈਟਰੀਨਾ ਰਾਜਸਥਾਨ ‘ਚ ਵਿਆਹ ਕਰਨ ਜਾ ਰਹੇ ਹਨ। ਟੀਮ ਹਾਲ ਹੀ ‘ਚ ਮੁੰਬਈ ਤੋਂ ਸਵਾਈ ਮਾਧੋਪੁਰ ਸਮਾਗਮ ਲਈ ਗਈ ਸੀ ਅਤੇ ਉਨ੍ਹਾਂ ਨੇ ਹੋਟਲ ਦਾ ਜਾਇਜ਼ਾ ਲਿਆ ਹੈ।

ਖਬਰਾਂ ਮੁਤਾਬਕ ਕੈਟਰੀਨਾ ਅਤੇ ਵਿੱਕੀ ਸਵਾਈ ਮਾਧੋਪੁਰ ਦੇ ਚੌਥ ਕਾ ਬਰਵਾੜਾ ਸਥਿਤ ਸਿਕਸ ਸੈਂਸ ਫੋਰਟ ‘ਚ ਵਿਆਹ ਕਰਨ ਜਾ ਰਹੇ ਹਨ। ਇਹ ਸਮਾਗਮ 7 ਤੋਂ 9 ਦਸੰਬਰ ਦਰਮਿਆਨ ਹੋਵੇਗਾ। ਜਿਸ ਲਈ ਮੰਗਲਵਾਰ ਨੂੰ ਮੁੰਬਈ ਤੋਂ 10 ਲੋਕਾਂ ਦੀ ਟੀਮ ਹੋਟਲ ਦਾ ਜਾਇਜ਼ਾ ਲੈਣ ਗਈ ਸੀ।

ਜਾਣਕਰੀ ਮੁਤਾਬਕ ਟੀਮ ਨੇ ਵਿਆਹ ਦੇ ਪ੍ਰੋਗਰਾਮਾਂ ਦੇ ਮੁਤਾਬਕ ਪ੍ਰਬੰਧਾਂ ਲਈ ਹੋਟਲ ਦਾ ਜਾਇਜ਼ਾ ਲਿਆ। ਹੋਟਲ ਪ੍ਰਬੰਧਕਾਂ ਮੁਤਾਬਕ ਬੁਕਿੰਗ ਦੀ ਪੁਸ਼ਟੀ ਹੋ ​​ਗਈ ਹੈ ਪਰ ਵਿਆਹ ਦਾ ਪ੍ਰੋਗਰਾਮ ਅਜੇ ਨਹੀਂ ਦੱਸਿਆ ਗਿਆ ਹੈ। ਇੰਨਾ ਹੀ ਨਹੀਂ ਵਿਆਹ ‘ਚ ਖਾਣੇ ਦੀ ਤਿਆਰੀ ਬਾਰੇ ਵੀ ਗੱਲ ਕੀਤੀ। ਇਹ ਟੀਮ ਬੁੱਧਵਾਰ ਤੱਕ ਮੁੰਬਈ ਜਾ ਕੇ ਆਪਣੀ ਰਿਪੋਰਟ ਦੇਣ ਵਾਲੀ ਹੈ। ਹਾਲਾਂਕਿ ਅਜੇ ਇਹ ਨਹੀਂ ਦੱਸਿਆ ਗਿਆ ਹੈ ਕਿ ਕਿਸ ਦਿਨ ਦਾ ਪ੍ਰੋਗਰਾਮ ਹੋਵੇਗਾ।

Spread the love