ਚੰਡੀਗੜ੍ਹ, 11 ਨਵੰਬਰ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ।

ਅੱਜ ਸਦਨ ਵਿੱਚ ਅਹਿਮ ਬਿੱਲਾਂ ’ਤੇ ਮੋਹਰ ਲੱਗ ਸਕਦੀ ਹੈ। ਸਦਨ ਵਿੱਚ ਖੇਤੀ ਕਾਨੂੰਨਾਂ ਤੇ ਬੀਐਸਐਫ ਦੇ ਅਧਿਕਾਰ ਖੇਤਰ ਵਿੱਚ ਕੀਤੇ ਵਾਧੇ ਖ਼ਿਲਾਫ਼ ਮਤੇ ਪੇਸ਼ ਹੋਣਗੇ।

ਉੱਥੇ ਹੀ ਅਕਾਲੀ ਦਲ ਸਦਨ ਵਿੱਚ ਕਾਲੇ ਕੱਪੜੇ ਪਾ ਕੇ ਪਹੁੰਚੇ ਹਨ । ਸੈਸ਼ਨ ਵਧਾਉਣ ਨੂੰ ਲੈ ਕੇ ਸਦਨ ‘ਚ ਵਿਰੋਧੀ ਧਿਰ ਆਪ ਤੇ ਅਕਾਲੀ ਦਲ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ।

ਅਕ‍ਾਲੀ ਦਲ ਵੱਲੋਂ ਸਦਨ ‘ਚ ਨਾਅਰੇਬਾਜ਼ੀ ਵੀ ਕੀੇਤੀ ਜਾ ਰਹੀ ਹੈ। ਆਪ ਤੇ ਅਕਾਲੀ ਦਲ ਵੱਲੋਂ ਵੈੱਲ ‘ਚ ਜਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਅਕਾਲੀ ਦਲ ਤੇ ਆਪ ਨੇ ਸਦਨ ‘ਚੋਂ ਵਾਕਆਊਟ ਕਰ ਦਿੱਤਾ ਹੈ।

Spread the love