‘ਅਫ਼ਗਾਨਿਸਤਾਨ ਬਰਬਾਦ ਹੋਣ ਦੇ ਕੰਢੇ ‘ਤੇ ਹੈ… ਉਹ ਤਨਖ਼ਾਹ ਵੀ ਨਹੀਂ ਦੇ ਸਕਦਾ।

ਆਮ ਆਦਮੀ ਅਕਾਲ ਵਰਗੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨਾਲ ਸਰਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

ਇਸ ਲਈ, ਇਹ ਮਹੱਤਵਪੂਰਨ ਹੈ ਕਿ ਅੰਤਰਰਾਸ਼ਟਰੀ ਫਿਰਕਾ ਐਮਰਜੈਂਸੀ ਆਧਾਰ ‘ਤੇ ਉਸਦੀ ਮਦਦ ਕਰੇ।ਇਹ ਕਹਿਣਾ ਹੈ ਪਾਕਿਸਤਾਨੀ ਦੇ ਵਿਦੇਸ਼ ਮੰਤਰੀ ਦਾ।

ਅਫ਼ਗਾਨਿਸਤਾਨ ਦੀ ਮੌਜੂਦਾ ਸਰਕਾਰ ਨੂੰ ਮਾਨਤਾ ਦਿਵਾਉਣ ਲਈ ਵਿਚੌਲੀਏ ਦੀ ਭੂਮਿਕਾ ‘ਚ ਆਏ ਪਾਕਿਸਤਾਨ ਨੇ ਵੀਰਵਾਰ ਨੂੰ ਤਾਲਿਬਾਨੀ ਅੰਦਾਜ਼ ‘ਚ ਗੱਲ ਕੀਤੀ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਤਾਲਿਬਾਨ ਦੁਨੀਆ ਦੇ ਨਾਲ ਸੰਵਾਦ ‘ਚ ਦਿਲਚਸਪੀ ਰੱਖਦਾ ਹੈ, ਤਾਂ ਜੋ ਅਫ਼ਗਾਨਿਸਤਾਨ ‘ਚ ਉਸਦੀ ਸਰਕਾਰ ਨੂੰ ਮਾਨਤਾ ਮਿਲ ਸਕੇ।

ਨਾਲ ਹੀ ਅੰਤਰਰਾਸ਼ਟਰੀ ਫਿਰਕੇ ਨੂੰ ਚਿਤਾਇਆ ਕਿ ਉਹ ਪਿਛਲੀਆਂ ਗ਼ਲਤੀਆਂ ਨੂੰ ਨਾ ਦੁਹਰਾਏ, ਹੁਣ ਅਫ਼ਗਾਨਿਸਤਾਨ ਨੂੰ ਇਕੱਲਿਆ ਕੀਤੇ ਜਾਣ ਨਾਲ ਕਈ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਸਨ।

ਇਹ ਸਾਰੀਆਂ ਗੱਲਾਂ ਟ੍ਰੋਇਕਾ ਪਲੱਸ ਬੈਠਕ ਦੇ ਉਦਘਾਟਨ ਸੈਸ਼ਨ ‘ਚ ਕੀਤੀਆਂ ਗਈਆਂ।

ਪਾਕਿਸਤਾਨ ਗੁਆਂਢੀ ਮੁਲਕ ਅਫ਼ਗਾਨਿਸਤਾਨ ਦੀ ਸਥਿਤੀ ‘ਤੇ ਚਰਚਾ ਲਈ ਇਸਲਾਮਾਬਾਦ ‘ਚ ਅਮਰੀਕਾ, ਚੀਨ ਤੇ ਰੂਸ ਦੇ ਸੀਨੀਅਰ ਕੂਟਨੀਤਕਾਂ ਦੀ ਮੇਜ਼ਬਾਨੀ ਕਰ ਰਿਹਾ ਹੈ ਪਰ ਇਸ ਤੋਂ ਪਹਿਲ਼ਾਂ ਬੀਤੇ ਕੱਲ ਦਿੱਲੀ ‘ਚ 8 ਦੇਸ਼ਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਨੇ ਬੈਠਕ ਕੀਤੀ ਸੀ ਪਰ ਇਸ ਬੈਠਕ ‘ਚ ਚੀਨ ਅਤੇ ਪਾਕਿਸਤਾਨ ਨੇ ਹਿੱਸਾ ਲੈਣ ਤੋਂ ਮਨਾਂ ਕਰ ਦਿੱਤਾ ਸੀ ਪਰ ਅਗਲੇ ਦਿਨ ਪਾਕਿਸਤਾਨ ‘ਚ ਅਫ਼ਗਾਨਿਸਤਾਨ ਮੁੱਦੇ ‘ਤੇ ਚਰਚਾ ਕੀਤੀ ਜਿਸ ਤੋਂ ਪਾਕਿਸਤਾਨ ਅਤੇ ਚੀਨ ਦਾ ਭਾਰਤ ਪ੍ਰਤੀ ਚਿਹਰਾ ਵੀ ਜੱਗ ਜਾਹਰ ਹੋ ਗਿਆ।

ਕੁਰੈਸ਼ੀ ਨੇ ਅੰਤਰਰਾਸ਼ਟਰੀ ਿਫ਼ਰਕੇ ਨੂੰ ਵਿੱਤੀ ਵਸੀਲਿਆਂ ਦੀ ਕਮੀ ਕਾਰਨ ਆਉਣ ਵਾਲੀ ਮਨੁੱਖੀ ਆਫਤ ਤੋਂ ਬਚਣ ਲਈ ਅਫ਼ਗਾਨਿਸਤਾਨ ਦੀ ਤੁਰੰਤ ਮਦਦ ਕਰਨ ਦੀ ਅਪੀਲ ਕੀਤੀ। ਪਾਕਿਸਤਾਨ ਗੁਆਂਢੀ ਮੁਲਕ ਅਫ਼ਗਾਨਿਸਤਾਨ ਦੀ ਸਥਿਤੀ ‘ਤੇ ਚਰਚਾ ਲਈ ਇਸਲਾਮਾਬਾਦ ‘ਚ ਅਮਰੀਕਾ, ਚੀਨ ਤੇ ਰੂਸ ਦੇ ਸੀਨੀਅਰ ਕੂਟਨੀਤਕਾਂ ਦੀ ਮੇਜ਼ਬਾਨੀ ਕਰ ਰਿਹਾ ਹੈ।

ਕੁਰੈਸ਼ੀ ਨੇ ਅੰਤਰਰਾਸ਼ਟਰੀ ਫਿਰਕੇ ਨੂੰ ਅਫ਼ਗਾਨਿਸਤਾਨ ਦੀਆਂ ਜਾਇਦਾਦਾਂ ਨੂੰ ਮੁਕਤ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਆਰਥਿਕ ਸਰਗਰਮੀਆਂ ਨੂੰ ਸ਼ੁਰੂ ਕਰਨ ‘ਚ ਅਫ਼ਗਾਨਿਸਤਾਨ ਸਰਕਾਰ ਨੂੰ ਮਦਦ ਮਿਲੇਗੀ। ਕੁਰੈਸ਼ੀ ਨੇ ਉਮੀਦ ਪ੍ਰਗਟਾਈ ਕਿ ਟ੍ਰੋਇਕਾ ਪਲੱਸ ਬੈਠਕ ਅਫ਼ਗਾਨਿਸਤਾਨ ਦੀ ਅੰਤਿ੍ਮ ਸਰਕਾਰ ਲਈ ਮਦਦਗਾਰ ਹੋਵੇਗੀ ਤੇ ਦੇਸ਼ ਦੀ ਧਰਤੀ ਤੋਂ ਅੱਤਵਾਦੀਆਂ ਨੂੰ ਖਤਮ ਕਰਨ ‘ਚ ਭੂਮਿਕਾ ਨਿਭਾਏਗੀ।

ਅਲਸੋ ੍ਰੲੳਦਾਂੋਮੳਨ ਾਿਨਸ ੍ਰਸ 7.4 ਚਰੋਰੲ ਬੇ ਗੲਟਟਿਨਗ ਚੋਵਿਦ ਵੳਚਚਿਨੲ, ਕਨੋਾ ਟਹੲ ਾਹੋਲੲ ਚੳਸੲ ਙ ਕੋਵਿਡ ਵੈਕਸੀਨ ਲਗਵਾ ਕੇ ਮਹਿਲਾ ਨੇ ਜਿੱਤੇ 7.4 ਕਰੋੜ ਰੁਪਏ

ਕੋਵਿਡ ਵੈਕਸੀਨ ਲਗਵਾ ਕੇ ਮਹਿਲਾ ਨੇ ਜਿੱਤੇ 7.4 ਕਰੋੜ ਰੁਪਏ, ਜਾਣੋ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਦੀ ਸੱਤਾ ‘ਤੇ 15 ਅਗਸਤ ਨੂੰ ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਅਮਰੀਕਾ ਨੇ ਅਫ਼ਗਾਨ ਕੇਂਦਰੀ ਬੈਂਕ ਦੀ ਨੌ ਅਰਬ ਡਾਲਰ ਤੋਂ ਜ਼ਿਆਦਾ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ।

ਅਫ਼ਗਾਨੀ ਵਿੱਤ ਮੰਤਰੀ ਨੂੰ ਮਿਲਣਗੇ ਚੀਨ, ਰੂਸ ਤੇ ਅਮਰੀਕਾ ਦੇ ਵਿਦੇਸ਼ੀ ਦੂਤ

ਅਫ਼ਗਾਨਿਸਤਾਨ ‘ਚ ਅਮਰੀਕਾ ਦੇ ਵਿਸ਼ੇਸ਼ ਦੂਤ ਥੌਮਸ ਵੈਸਟ ਉੱਥੋਂ ਦੇ ਕਾਰਜਕਾਰੀ ਵਿੱਤ ਮੰਤਰੀ ਆਮਿਰ ਖ਼ਾਨ ਮੁੱਤਾਕੀ ਨਾਲ ਵੀਰਵਾਰ ਨੂੰ ਮੁਲਾਕਾਤ ਕਰਨਗੇ। ਤਾਲਿਬਾਨੀ ਨੇਤਾ ਤੋਂ ਰੂਸ ‘ਚ ਚੀਨ ਦੇ ਨੁਮਾਇੰਦੇ ਨਾਲ ਇਸਲਾਮਾਬਾਦ ਪਹੁੰਚ ਚੁੱਕੇ ਹਨ। ਤਾਲਿਬਾਨ ਦੇ ਬੁਲਾਰੇ ਜਬਿਊੱਲ੍ਹਾ ਮੁਜਾਹਿਦ ਦੇ ਹਵਾਲੇ ਨਾਲ ਟੋਲੋ ਨਿਊਜ਼ ਨੇ ਕਿਹਾ ਕਿ ਮੁੱਤਾਕੀ ਪਾਕਿਸਤਾਨੀ ਨਾਲ ਆਰਥਿਕ ਤੇ ਪਾਰਗਨ ਵਰਗੇ ਮੁੱਦਿਆਂ ‘ਤੇ ਗੱਲਬਾਤ ਕਰਨਗੇ।

Spread the love