ਆਸਟ੍ਰੇਲੀਆ ਦਾ ਅਮਰੀਕਾ ਨਾਲ ਹੋਇਆ ਪਣਡੂਬੀ ਸਮਝੌਤਾ ਇੱਕ ਵਾਰ ਫਿਰ ਚਰਚਾ ‘ਚ ਹੈ।

ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਪਾਲ ਕੀਟਿੰਗ ਨੇ ਦਾਅਵਾ ਕੀਤਾ ਕਿ ਅਮਰੀਕੀ ਪਰਮਾਣੂ ਤਕਨਾਲੌਜੀ ਨਾਲ ਸੰਚਾਲਿਤ ਪਣਡੁੱਬੀਆਂ ਨੂੰ ਹਾਸਲ ਕਰਨ ਲਈ ਕੀਤੇ ਗਏ ਸੌਦੇ ਦਾ ਉਦੇਸ਼ ਅਮਰੀਕਾ ਨੂੰ ਚੀਨੀ ਪਰਮਾਣੂ ਹਮਲੇ ਤੋਂ ਬਚਾਉਣਾ ਹੈ ਅਤੇ ਇਸ ਸੌਦੇ ਨਾਲ ਆਸਟ੍ਰੇਲੀਆ-ਚੀਨ ਦੇ ਸਬੰਧਾਂ ਵਿੱਚ ਤਬਦੀਲੀ ਆਈ ਹੈ, ਇਸ ਦਾਅਵੇ ਤੋਂ ਬਾਅਦ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਨੇ।

ਕੀਟਿੰਗ ਨੇ ਦੱਸਿਆ ਕਿ ਆਸਟ੍ਰੇਲੀਆ ਦੀ ਮੌਜੂਦਾ ਕੰਜ਼ਰਵੇਟਿਵ ਸਰਕਾਰ ਨੇ 12 ਡੀਜ਼ਲ-ਇਲੈਕਟ੍ਰਿਕ ਪਣਡੁੱਬੀਆਂ ਦੇ ਇੱਕ ਆਸਟ੍ਰੇਲੀਆਈ ਬੇੜੇ ਨੂੰ ਬਣਾਉਣ ਲਈ ਫਰਾਂਸ ਨਾਲ 90 ਬਿਲੀਅਨ ਆਸਟ੍ਰੇਲੀਅਨ ਡਾਲਰ ਦੇ ਇਕਰਾਰਨਾਮੇ ਨੂੰ ਰੱਦ ਕਰਕੇ “ਭਿਆਨਕ” ਵਿਵਹਾਰ ਕੀਤਾ ਹੈ।

ਇਸ ਦੀ ਬਜਾਏ ਆਸਟ੍ਰੇਲੀਆ ਹੁਣ ਅਮਰੀਕਾ ਅਤੇ ਬ੍ਰਿਟੇਨ ਦੇ ਨਾਲ ਇੱਕ ਨਵੇਂ ਸੌਦੇ ਦੇ ਤਹਿਤ ਅਮਰੀਕੀ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਅੱਠ ਪ੍ਰਮਾਣੂ ਸੰਚਾਲਿਤ ਪਣਡੁੱਬੀਆਂ ਪ੍ਰਾਪਤ ਕਰੇਗਾ।

ਜ਼ਿਕਰਯੋਗ ਹੈ ਕਿ ਕੀਟਿੰਗ ਨੇ 1991 ਤੋਂ 1996 ਤੱਕ ਮੱਧ-ਖੱਬੀ ਪੱਖੀ ਲੇਬਰ ਪਾਰਟੀ ਦੀ ਸਰਕਾਰ ਦੀ ਅਗਵਾਈ ਕੀਤੀ।

ਉਨ੍ਹਾਂ ਨੇ ਕਿਹਾ, ”ਚੀਨ ਖ਼ਿਲਾਫ਼ ਅੱਠ ਪਣਡੁੱਬੀਆਂ, ਉਹ ਵੀ 20 ਸਾਲਾਂ ‘ਚ ਸਾਨੂੰ ਮਿਲਣਗੀਆਂ, ਦੱਸ ਦੇਈਏ ਕਿ ਇਸ ਕਰਾਰ ਤੋਂ ਬਾਅਦ ਚੀਨ ਦੀਆਂ ਮੁਸ਼ਕਲਾਂ ਵਧੀਆਂ ਸਨ ਤੇ ਦੋਵਾਂ ਦੇਸ਼ਾਂ ‘ਚ ਤਣਾਓ ਵੀ ਵਧਦਾ ਦਿਖਾਈ ਦਿੱਤਾ।

Spread the love