ਅੰਮ੍ਰਿਤਸਰ, 12 ਨਵੰਬਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਹੀ ਵਿੱਚ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਜੋਨ ਟਾਂਗਰਾ ਤੇ ਜੋਨ ਬਾਬਾ ਬਕਾਲਾ ਦੀਆਂ ਮੀਟਿੰਗਾਂ ਜੋਨ ਪ੍ਰਧਾਨ ਅਮੋਲਕ ਸਿੰਘ ਨਰਾਇਣਗੜ੍ਹ ਤੇ ਅਜੀਤ ਸਿੰਘ ਠੱਠੀਆਂ ਦੀ ਪ੍ਰਧਾਨਗੀ ਹੇਠ ਵੱਡੇ ਇਕੱਠ ਕਰਕੇ ਕੀਤੀਆਂ ਗਈਆਂ ।

ਅੱਜ ਦੀਆਂ ਮੀਟਿੰਗਾ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਸੂਬਾ ਆਗੂ ਰਣਜੀਤ ਸਿੰਘ ਕਲੇਰ ਬਾਲਾ ਨੇ ਪਿਛਲੀਆਂ ਮੀਟਿੰਗਾ ਵਿਚ ਪਿੰਡ ਆਗੂਆਂ ਨੂੰ ਸੌਂਪੇ ਗਏ ਕੰਮਾਂ ਦੀ ਰਿਪੋਰਟ ਲਈ, ਓਹਨਾ ਕਿਹਾ ਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਇਹ ਕਹਿਣਾ ਕਿ ਅੰਦੋਲਨਕਾਰੀ ਕਿਸਾਨਾਂ ਨਾਲ ਗੱਲ ਨਾ ਕਰਨ ਦਾ UP ਦੀ ਇਲੈਕਸ਼ਨ ਤੇ ਪ੍ਰਭਾਵ ਨਾਲ ਕੋਈ ਸਬੰਧ ਨਹੀਂ, ਓਹਨਾ ਦੇ ਡਰ ਵਿੱਚੋ ਨਿਕਲਿਆ ਹੋਇਆ ਬਿਆਨ ਹੈ। ਅੱਜ BJP ਤੇ ਮੋਦੀ ਸਰਕਾਰ ਦੇਸ਼ ਨੂੰ ਕਾਰਪੋਰੇਟ ਹੱਥ ਵੇਚਣ ਦਾ ਕੰਮ ਕਰ ਰਹੀ ਹੈ, UP ਦੀ ਚੋਣ ਤੋਂ ਬਾਅਦ ਇਨ੍ਹਾਂ ਨੂੰ ਕਿਸਾਨ ਜਰੂਰ ਯਾਦ ਆਵੇਗਾ, ਫਿਰ ਵੀ ਨਾ ਆਇਆ ਤਾਂ ਭਾਰਤ ਦੇਸ਼ ਦੇ ਵਾਸੀ ੨੦੨੪ ਦੀਆਂ ਚੋਣਾਂ ‘ਚ ਕਰਾ ਦੇਣਗੇ।

ਓਹਨਾ ਅੱਗੇ ਕਿਹਾ ਕਿ ੨੪ ਨਵੰਬਰ ਨੂੰ ਦਿੱਲੀ ਮੋਰਚੇ ਵੱਲ ਹਜ਼ਾਰਾਂ ਕਿਸਾਨਾਂ ਮਜਦੂਰਾਂ ਦੇ ਕਾਫਲੇ ਕੂਚ ਕਰਨਗੇ। ਅੱਗੇ ਬੋਲਦਿਆਂ ਓਹਨਾ ਪੰਜਾਬ ਸਰਕਾਰ ਨੂੰ ਸਪਸ਼ਟ ਲਫਜ਼ ਵਿੱਚ ਕਿਹਾ ਕਿ ਸਹੀਦ ਕਿਸਾਨਾਂ ਦੇ ਪਰਿਵਾਰਾਂ ਚ ਨੋਕਰੀਂ ਦੇਣ ਦਾ ਵਾਅਦਾ ਬਿਨਾਂ ਕਿਸੇ ਦੇਰੀ ਪੂਰਾ ਕੀਤਾ ਜਾਵੇ ਤੇ ਮੌਸਮੀ ਮਾਰ ਨਾਲ ਤਬਾਹ ਹੋਈਆਂ ਫ਼ਸਲਾਂ ਦੇ ਮੁਆਵਜੇ ਤੁਰੰਤ ਜਾਰੀ ਕਰੇ। ਕਿਸਾਨ ਆਗੂ ਗੁਰਲਾਲ ਸਿੰਘ ਮਾਨ, ਕੰਵਰਦਲੀਪ ਸੈਦੋਲੇਹਲ ਤੇ ਅਮਰਦੀਪ ਬਾਗੀ ਨੇ ਕਿਹਾ ਕਿ ਸਰਕਾਰ ਜਿਨਾ ਇਸ ਸੰਘਰਸ਼ ਨੂੰ ਲੰਬਾ ਖਿੱਚੇਗੀ ਦੇਸ਼ ਦਾ ਕਿਸਾਨ ਮਜ਼ਦੂਰ ਇਸ ਫਾਸੀਵਾਦੀ ਸਰਕਾਰ ਦੀ ਜੜ ਓਨੀ ਤਸੱਲੀ ਨਾਲ ਪੁੱਟੇਗਾ, ਕਿਸਾਨਾਂ ਨਾਲ ਗੱਲ ਨਾ ਕਰਕੇ ਸਰਕਾਰ ਆਪਣੀ ਸਥਿਤੀ ਹੋਰ ਕਸੂਤੀ ਕਰ ਰਹੀ ਹੈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਸਰਕਾਰ ਇਹ ਭੁਲੇਖਾ ਕਢ ਲਵੇ ਕੇ ਕਾਲੇ ਕਾਨੂੰਨਾਂ ਵਿਰੁਧ ਲਗਾ ਮੋਰਚਾ ਕਨੂੰਨ ਰੱਦ ਕਰਾਉਣ ਤੋਂ ਬਗੈਰ ਖਤਮ ਹੋ ਸਕਦਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਨ ਟਾਂਗਰਾ ਤੋਂ ਅਮਰਿੰਦਰ ਸਿੰਘ ਮਾਲੋਵਾਲ, ਬਲਵਿੰਦਰ ਸਿੰਘ ਰਮਾਣਾਚਕ, ਸੂਬੇਦਾਰ ਨਿਰੰਜਨ ਸਿੰਘ , ਸੁਖਵਿੰਦਰ ਸਿੰਘ, ਬਲਦੇਵ ਸਿੰਘ , ਸੁਖਦੇਵ ਸਿੰਘ , ਜੋਨ ਬਾਬਾ ਬਕਾਲਾ ਤੋਂ ਸੰਤੋਖ ਸਿੰਘ ਬੁਤਾਲਾ, ਚਰਨ ਸਿੰਘ ਕਲੇਰ ਘੁਮਾਣ, ਜੋਗਿੰਦਰ ਸਿੰਘ ਬੇਦਾਦਪੁਰ, ਪਰਮਜੀਤ ਸਿੰਘ ਸਠਿਆਲਾ ਵੀ ਹਾਜ਼ਿਰ ਸਨ।

Spread the love