12 ਨਵੰਬਰ

ਪੁਲਿਸ ਵਿਭਾਗ ਵੀ ਅੱਜਕਲ ਲੋਕਾਂ ਨੂੰ ਖਾਸਕਰ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਦੀ ਮਦਦ ਲੈ ਰਿਹਾ ਹੈ। ਮੁੰਬਈ ਪੁਲਿਸ ਅਤੇ ਯੂਪੀ ਪੁਲਿਸ ਅਕਸਰ ਹੀ ਲੋਕ ਜਾਗਰੁਕ ਕਰਨ ਲਈ ਨਵੀਂ-ਨਈ ਪੋਸਟ ਸ਼ੇਅਰ ਕਰਦੀ ਹੈ।

ਉੱਥੇ ਹੀ ਹੁਣ ਇਸ ਮਾਮਲੇ ਵਿੱਚ ਪੱਛਮੀ ਬੰਗਾਲ ਪੁਲਿਸ ਵੀ ਪਿੱਛੇ ਨਹੀਂ ਰਹੀ। ਹੁਣ ਪੱਛਮੀ ਬੰਗਾਲ ਪੁਲਿਸ ਨੇ ਵੀ ਆਪਣੇ ਟਵਿੱਟਰ ਵਿੱਚ ਬੰਗਾਲ ਦੇ ਇਤਿਹਾਸ ਤੋਂ ਇੱਕ ਦਿਲਚਸਪ ਸਵਾਲ ਪੁੱਛਿਆ ਹੈ।ਬੰਗਾਲ ਨੇ ਭਾਰਤ ਦੀ ਸੁਤੰਤਰਤਾ ਪ੍ਰਾਪਤ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਅਤੇ ਇਤਿਹਾਸ ਦੇ ਰੂਪ ਵਿੱਚ ਸਭ ਤੋਂ ਵੱਡੇ ਗਵਾਹ ਹਨ।

ਪੱਛਮੀ ਬੰਗਾਲ ਪੁਲਿਸ ਵਿਭਾਗ ਨੇ ਸ਼ਨੀਵਾਰ ਨੂੰ ਇੱਕ ਟਵੀਟ ਸ਼ੇਅਰ ਕੀਤਾ। ਜਿਸ ਵਿੱਚ ਉਨ੍ਹਾਂ ਬੰਗਾਲੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਪਹਿਲਾ ਖਬਰ ਪੱਤਰ ਦਾ ਨਾਂਅ ਪੁੱਛਿਆ ਹੈ। ਉਨ੍ਹਾਂ ‘ਚ 4 ਵਿਕਲਪ ਵੀ ਹਨ- ਦਿਗੱਦਰਸ਼ਨ ,ਸੰਚਾਰ ਪ੍ਰਭਾਵ, ਤੱਤਵਬੋਧਿਨੀ ਅਤੇ ਸਮਾਚਾਰ ਦਰਪਣ। ਉੱਥੇ ਹੀ, ਇਸ ਪੋਸਟ ਦੇ ਵਾਇਰਲ ਹੁੰਦਿਆਂ ਹੀ ਇਸ ‘ਤੇ ਲੋਕ ਢੇਰਾਂ ਕਮੈਂਟਸ ਕਰ ਰਹੇ ਹਨ।

ਕੀ ਤੁਸੀਂ ਵੀ ਇਸ ਸਵਾਲ ਦਾ ਜਵਾਬ ਲੱਭ ਰਹੇ ਹੋ ? ਤਾਂ ਆਓ ਇੱਕ ਮਾਰ ਦੇ ਆ ਲੋਕਾਂ ਨੇ ਇਸਦਾ ਕੀ ਜਵਾਬ ਦਿੱਤਾਹੈ….

ਤੁਹਾਨੂੰ ਦੱਸਦੇਈਏ ਕਿ ਸਮਾਚਾਰ ਦਰਪਣ ਪਹਿਲੀ ਬਾਰ 1818 ‘ਚ ਸੇਰਾਮਪੁਰ ‘ਚ ਬੈਪਟਿਸਟ ਮਿਨੀਰੀ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਨੂੰ ਭਾਰਤੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੋਣ ਵਾਲਾ ਹਫਤਾਵਾਰੀ ਸਮਾਚਾਰ ਪੱਤਰ ਵੀ ਮੰਨਿਆ ਜਾਂਦਾ। ਸਿਰਫ਼ 4 ਆਨੇ ‘ਚ ਮਿਲਣ ਵਾਲੇ ਇਸ ਪੇਪਰ ਨੇ ਯੂਰੋਪ ਅਤੇ ਭਾਰਤ ਦੋਨਾਂ ਤੋਂ ਸਮਾਚਾਰ ਨੂੰ ਪ੍ਰਕਾਸ਼ਿਤ ਕੀਤਾ। ਬਾਅਦ ‘ਚ 1829 ਤੋਂ ਇਹ ਅਖਬਾਰ ਬੰਗਾਲੀ ਅਤੇ ਅੰਗ੍ਰੇਜ਼ੀ ਦੋਵਾਂ ‘ਚ ਛਪਣ ਲੱਗਾ।

Spread the love