ਪਾਕਿਸਤਾਨ ਨੇ 20 ਭਾਰਤੀ ਮਛੇਰਿਆਂ ਨੂੰ ਪਾਕਿਸਤਾਨ ਦੀ ਲਾਂਡੀ ਜ਼ਿਲ੍ਹਾ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ।

ਨਾਜਾਇਜ਼ ਤੌਰ ’ਤੇ ਮੱਛੀਆਂ ਫੜਨ ਦੇ ਮਾਮਲੇ ’ਚ ਚਾਰ ਸਾਲਾਂ ਦੇ ਸਜ਼ਾ ਪੂਰੀ ਕਰਨ ਦੇ ਮਾਮਲੇ ‘ਚ ਇਹ ਜੇਲ ‘ਚ ਬੰਦ ਸਨ।

ਮਛੇਰੇ ਅੱਜ ਵਾਹਗਾ ਸਰਹੱਦ ’ਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੇ ਜਾਣਗੇ।

ਲਾਂਡੀ ਜੇਲ੍ਹ ਦੇ ਸੁਪਰਡੈਂਟ ਇਰਸ਼ਾਦ ਸ਼ਾਹ ਨੇ ਦੱਸਿਆ ਕਿ ਭਾਰਤੀ ਅਧਿਕਾਰੀਆਂ ਵੱਲੋਂ ਮਛੇਰਿਆਂ, ਜਿਨ੍ਹਾਂ ਵਿੱਚੋਂ ਬਹੁਤੇ ਗੁਜਰਾਤ ਨਾਲ ਸਬੰਧਿਤ ਹਨ, ਦੀ ਨਾਗਰਿਕਤਾ ਦੀ ਪੁਸ਼ਟੀ ਕੀਤੇ ਜਾਣ ਮਗਰੋਂ ਸਦਭਾਵਨਾ ਵਜੋਂ ਰਿਹਾਅ ਕਰ ਦਿੱਤਾ ਗਿਆ।

ਇਰਸ਼ਾਦ ਨੇ ਕਿਹਾ, ‘ਇਨ੍ਹਾਂ ਮਛੇਰਿਆਂ ਨੇ ਚਾਰ ਸਾਲ ਜੇਲ੍ਹ ’ਚ ਗੁਜ਼ਾਰੇ ਸਨ ਅਤੇ ਸਾਡੀ ਸਰਕਾਰ ਨੇ ਸਦਭਾਵਨਾ ਵਜੋਂ ਅੱਜ ਇਨ੍ਹਾਂ ਨੂੰ ਰਿਹਾਅ ਕੀਤਾ ਗਿਆ ਹੈ।

Spread the love