ਰੂਸ ਨੇ ਭਾਰਤ ਨੂੰ ਐੱਸ-400 ਹਵਾਈ ਰੱਖਿਆ ਪ੍ਰਣਾਲੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ।

ਰੂਸ ਦੀ ਫੈਡਰਲ ਸਰਵਿਸ ਫਾਰ ਮਿਲਟਰੀ ਟੈਕਨੀਕਲ ਕੋਆਪਰੇਸ਼ਨ ਦੇ ਡਾਇਰੈਕਟਰ ਦਮਿੱਤਰੀ ਸ਼ੁਗਾਏਵ ਨੇ ਦੁਬਈ ਏਅਰ ਸ਼ੋਅ ਵਿੱਚ ਇਸ ਗੱਲ ਦਾ ਐਲਾਨ ਕੀਤਾ।

ਸ਼ੁਗਾਏਵ ਨੇ ਕਿਹਾ ਕਿ ਭਾਰਤ ਨੂੰ ਐੱਸ-400 ਪ੍ਰਣਾਲੀਆਂ ਦੀ ਸਪਲਾਈ ਸ਼ੁਰੂ ਹੋ ਗਈ ਹੈ ਅਤੇ ਇਹ ਸਮੇਂ ‘ਤੇ ਚੱਲ ਰਹੀ ਹੈ।ਇਸ ਤੋਂ ਪਹਿਲਾਂ ਅਮਰੀਕਾ ਨੇ ਕਿਹਾ ਸੀ ਕਿ ਜੇ ਭਾਰਤ ਇਸ ਸਭ ਤੋਂ ਆਧੁਨਿਕ ਰੂਸੀ ਰੱਖਿਆ ਪ੍ਰਣਾਲੀ ਲੈਂਦਾ ਹੈ ਤਾਂ ਉਸ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਭਾਰਤ ਨੇ ਅਕਤੂਬਰ 2018 ’ਚ ਅਮਰੀਕਾ ਦੇ ਇਤਰਾਜ਼ ਦੇ ਬਾਵਜੂਦ ਰੂਸ ਨਾਲ 35 ਹਜ਼ਾਰ ਕਰੋੜ ਦੀ ਲਾਗਤ ਨਾਲ ਪੰਜ ਪ੍ਰਣਾਲੀਆਂ ਖ਼ਰੀਦਣ ਦਾ ਸਮਝੌਤਾ ਕੀਤਾ ਸੀ।

ਰੂਸ ਦੇ ਫੈਡਰਲ ਸਰਵਿਸ ਫਾਰ ਮਿਲਟਰੀ-ਟੈਕਨੀਕਲ ਕੋਆਪਰੇਸ਼ਨ ਦੇ ਨਿਰਦੇਸ਼ਕ ਦਮਿਤਰੀ ਸ਼ੁਗੇਵ ਨੇ ਸਪੁਤਨਿਕ ਨਿਊਜ਼ ਨੂੰ ਦੱਸਿਆ, ‘ਐੱਸ-400 ਹਵਾਈ ਰੱਖਿਆ ਪ੍ਰਣਾਲੀ ਦੀ ਭਾਰਤ ਨੂੰ ਸਪਲਾਈ ਸ਼ੁਰੂ ਹੋ ਗਈ ਹੈ ਅਤੇ ਇਹ ਨਿਰਧਾਰਤ ਪ੍ਰੋਗਰਾਮ ਮੁਤਾਬਕ ਜਾਰੀ ਹੈ।

ਇਸ ਸਾਲ ਦੇ ਅੰਤ ਤਕ ਭਾਰਤ ਨੂੰ ਪਹਿਲੀ ਪ੍ਰਣਾਲੀ ਮਿਲ ਜਾਵੇਗੀ।

Spread the love