ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਗਲਾਸਗੋ ‘ਚ ਹੋਏ ਸੀ.ਓ.ਪੀ.26 ਜਲਵਾਯੂ ਸੰਮੇਲਨ ਦੇ ਆਖਿਰ ‘ਚ ਹੋਏ ਕਰਾਰ ਦੀ ਸਹਾਰਨੀ ਕਰਦੇ ਹੋਏ ਇਸ ਨੂੰ ‘ਅੱਗੇ ਦੀ ਦਿਸ਼ਾ ‘ਚ ਵੱਡਾ ਕਦਮ’ ਅਤੇ ਕੋਲੇ ਦੇ ਇਸਤੇਮਾਲ ਨੂੰ ‘ਘੱਟ ਕਰਨ’ ਲਈ ਪਹਿਲਾਂ ਅੰਤਰਰਾਸ਼ਟਰੀ ਸਮਝੌਤਾ ਦੱਸਿਆ।

ਉਨ੍ਹਾਂ ਕਿਹਾ ਕਿ ਸੀ.ਓ.ਪੀ.26 ਦੇ ਸ਼ਿਖਰ ਸੰਮੇਲਨ ‘ਜਲਵਾਯੂ ਪਰਿਵਰਤਨ ਦੇ ਆਖਿਰ ਦੀ ਸ਼ੁਰੂਆਤ’ ਨੂੰ ਨਿਸ਼ਾਨਦੇਹੀ ਕਰੇਗਾ।

ਉਨ੍ਹਾਂ ਦਾ ਬਿਆਨ ਲਗਭਗ 200 ਦੇਸ਼ਾਂ ਦਰਮਿਆਨ ਇਕ ਸਮਝੌਤਾ ਹੋਣ ਤੋਂ ਬਾਅਦ ਆਇਆ ਹੈ, ਜਿਸ ਦੇ ਤਹਿਤ ਜੈਵਿਕ ਈਂਧਨਾਂ ਦੀ ਵਰਤੋਂ ‘ਪੜਾਅਵਾਰ ਤਰੀਕੇ ਨਾਲ ਬੰਦ ਕਰਨ ਦੀ ਥਾਂ, ਇਸ ਦੀ ਵਰਤੋਂ ਨੂੰ ਪੜਾਰਵਾਰ ਤਰੀਕੇ ਨਾਲ ਘੱਟ ਕਰਨ’ ਦੇ ਭਾਰਤ ਦੇ ਸੁਝਾਅ ਨੂੰ ਮਾਨਤਾ ਦਿੱਤੀ ਗਈ ਹੈ।

ਜਾਨਸਨ ਨੇ ਕਿਹਾ ਕਿ ਆਉਣ ਵਾਲੇ ਸਾਲਾ ‘ਚ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।

ਪਰ ਅੱਜ ਦਾ ਸਮਝੌਤਾ ਇਕ ਵੱਡਾ ਕਦਮ ਹੈ।

ਭਾਰਤ ਨੇ ਵੀ ਸੰਮੇਲਨ ਨੂੰ ‘ਸਫ਼ਲ’ ਦੱਸਦੇ ਹੋਏ ਕਿਹਾ ਕਿ ਇਸ ਨੇ ਵਿਕਾਸਸ਼ੀਲ ਦੁਨੀਆ ਨੂੰ ਚਿੰਤਾਵਾਂ ਅਤੇ ਵਿਚਾਰਾਂ ਨੂੰ ਵਿਸ਼ਵ ਸਮੂਹ ਦੇ ਸਾਹਮਣੇ ‘ਸੰਖੇਪ ‘ਚ ਅਤੇ ਸਪੱਸ਼ਟ ਰੂਪ ਨਾਲ’ ਰੱਖਿਆ।

Spread the love