ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਨਲਾਈਨ ਬੈਠਕ ਕੀਤੀ ਜਿਸ ਦੌਰਾਨ ਕਈ ਮੱੁਦਿਆ ‘ਤੇ ਚਰਚਾ ਕੀਤੀ ਗਈ।

ਇਸ ਬੈਠਕ ਦਾ ਮੁਖ ਮਕਸਦ ਯਕੀਨੀ ਬਣਾਉਣਾ ਸੀ ਕਿ ਦੋਵਾਂ ਦੇਸ਼ਾਂ ‘ਚ ਮੁਕਾਬਲਾ ਟਕਰਾਅ ਵਿਚ ਨਾ ਬਦਲੇ।

ਦੋਵਾਂ ਨੇਤਾਵਾਂ ਨੇ ਇਹ ਮੁਲਾਕਾਤ ਅਮਰੀਕਾ ਅਤੇ ਚੀਨ ਦੇ ਮੌਜੂਦਾ ਤਣਾਅਪੂਰਨ ਸਬੰਧਾਂ ਦੇ ਪਿਛੋਕੜ ਵਿਚ ਕੀਤੀ।ਬਾਈਡੇਨ ਨੇ ਬੈਠਕ ਦੀ ਸ਼ੁਰੂਆਤ ‘ਚ ਕਿਹਾ, ‘ਚੀਨ ਅਤੇ ਅਮਰੀਕਾ ਦੇ ਨੇਤਾਵਾਂ ਦੇ ਰੂਪ ‘ਚ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਯਕੀਨੀ ਕਰੀਏ ਕਿ ਸਾਡੇ ਦੇਸ਼ਾਂ ਵਿਚਾਲੇ ਮੁਕਾਬਲਾ ਟਕਰਾਅ ‘ਚ ਨਾ ਬਦਲੇ।

ਦੱਸ ਦੇਈਏ ਕਿ ਬਾਈਡਨ ਉੱਤਰ-ਪੱਛਮੀ ਚੀਨ ਵਿਚ ਉਈਗਰ ਭਾਈਚਾਰੇ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਹਾਂਗਕਾਂਗ ਵਿਚ ਜਮਹੂਰੀ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ ਅਤੇ ਸਵੈ-ਸ਼ਾਸਿਤ ਤਾਈਵਾਨ ਵਿਰੁੱਧ ਫੌਜੀ ਹਮਲੇ ਸਮੇਤ ਕਈ ਮੁੱਦਿਆਂ ‘ਤੇ ਬੀਜਿੰਗ ਦੀ ਆਲੋਚਨਾ ਕਰਦੇ ਰਹਿੰਦੇ ਹਨ।

ਉੱਥੇ ਹੀ ਸ਼ੀ ਦੇ ਅਧਿਕਾਰੀਆਂ ਨੇ ਬਾਈਡੇਨ ਪ੍ਰਸ਼ਾਸਨ ‘ਤੇ ਚੀਨ ਦੇ ਅੰਦਰੂਨੀ ਮਾਮਲਿਆਂ ‘ਚ ਦਖ਼ਲ ਦੇਣ ਦਾ ਦੋਸ਼ ਲਗਾਉਂਦੇ ਹੋਏ ਨਿਸ਼ਾਨਾ ਵਿੰਨ੍ਹਿਆ ਹੈ।

ਬਾਈਡੇਨ ਆਨਲਾਈਨ ਬੈਠਕ ਕਰਨ ਦੀ ਬਜਾਏ ਸ਼ੀ ਨੂੰ ਆਹਮੋ-ਸਾਹਮਣੇ ਮਿਲਣਾ ਚਾਹੁੰਦੇ ਸਨ, ਪਰ ਚੀਨ ਦੇ ਰਾਸ਼ਟਰਪਤੀ ਕੋਵਿਡ-19 ਗਲੋਬਲ ਮਹਾਮਾਰੀ ਦੇ ਫੈਲਣ ਤੋਂ ਕੁਝ ਸਮਾਂ ਪਹਿਲਾਂ ਤੋਂ ਹੀ ਦੇਸ਼ ਤੋਂ ਬਾਹਰ ਨਹੀਂ ਗਏ ਹਨ।

ਵ੍ਹਾਈਟ ਹਾਊਸ ਨੇ ਦੁਬਾਰਾ ਇਕ ਆਨਲਾਈਨ ਮੀਟਿੰਗ ਦਾ ਪ੍ਰਸਤਾਵ ਦਿੱਤਾ ਤਾਂ ਕਿ ਦੋਵੇਂ ਨੇਤਾ ਰਿਸ਼ਤਿਆਂ ਵਿਚ ਤਣਾਅ ਬਾਰੇ ਸਪੱਸ਼ਟ ਗੱਲਬਾਤ ਕਰ ਸਕਣ।

Spread the love