ਤਾਲਿਬਾਨੀ ਫੌਜ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅਮਰੀਕੀ ਗੱਡੀਆਂ ਅਤੇ ਰੂਸੀ ਹੈਲੀਕੌਪਟਰਾਂ ਦੇ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ।

ਅਫਗਾਨਿਸਤਾਨ ’ਤੇ ਕਬਜ਼ੇ ਦੇ 3 ਮਹੀਨਿਆਂ ਬਾਅਦ ਤਾਲਿਬਾਨ ਨੇ ਪਹਿਲੀ ਵਾਰ ਦੇਸ਼ ’ਚ ਸ਼ਕਤੀ ਪ੍ਰਦਰਸ਼ਨ ਕੀਤਾ।ਦਰਅਸਲ ਅਮਰੀਕੀ ਫੌਜ ਦੀ ਵਾਪਸੀ ਦੇ ਬਾਅਦ ਕੱੁਝ ਹਥਿਆਰਾਂ ਦਾ ਇਸਤੇਮਾਲ ਤਾਲਿਬਾਨ ਕਰ ਰਿਹਾ ਹੈ।

ਇਹ ਪਰੇਡ ਤਾਲਿਬਾਨ ਨੇ ਇਕ ਵਿਦ੍ਰੋਹੀ ਬਲ ਨਾਲ ਦੇਸ਼ ਦੀ ਸਥਾਨਕ ਫੌਜ ’ਚ ਹੋ ਰਹੇ ਉਨ੍ਹਾਂ ਦੇ ਬਦਲਾਅ ਨੂੰ ਦਿਖਾਉਣ ਲਈ ਕੱਢੀ।

ਤਾਲਿਬਾਨ ਲਗਭਗ ਦੋ ਦਹਾਕਿਆਂ ਤਕ ਵਿਦ੍ਰੋਹੀ ਗੁੱਟ ਦੀ ਤਰ੍ਹਾਂ ਸੰਚਾਲਿਤ ਹੁੰਦਾ ਰਿਹਾ ਪਰ ਇਸ ਸਾਲ ਅਗਸਤ ’ਚ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਪਿੱਛੇ ਛੱਡੇ ਗਏ ਹਥਿਆਰਾਂ ਦੇ ਜ਼ਖੀਰੇ ਦਾ ਉਸ ਨੇ ਰੱਜ ਕੇ ਇਸਤੇਮਾਲ ਕੀਤਾ।

ਰੱਖਿਆ ਮੰਤਰਾਲੇ ਦੇ ਬੁਲਾਰੇ ਇਨਾਯਤੁੱਲਾਹ ਖਵਾਜ਼ਮੀ ਨੇ ਕਿਹਾ ਕਿ ਇਹ ਪਰੇਡ 250 ਨਵੇਂ ਫੌਜੀਆਂ ਦੀ ਗ੍ਰੈਜੂਏਸ਼ਨ ਤਕ ਦੀ ਪੜ੍ਹਾਈ ਪੂਰੀ ਕਰਨ ਨਾਲ ਜੁੜੀ ਸੀ।

ਇਸ ਅਭਿਆਸ ’ਚ ਦਰਜਨਾਂ ਅਮਰੀਕੀ 117 ਬਖਤਰਬੰਦ ਸੁਰੱਖਿਆ ਵਾਹਨਾਂ ਨੂੰ ਹੌਲੀ ਰਫਤਾਰ ਨਾਲ ਕਾਬੁਲ ਦੀ ਮੁੱਖ ਸੜਕ ’ਤੇ ਘੁਮਾਇਆ ਗਿਆ।

ਵੀਡੀਓ ‘ਚ ਦੇਖਿਆ ਜਾ ਰਿਹੈ ਕਿ ਬਹੁਤ ਸਾਰੇ ਫੌਜੀਆਂ ਕੋਲ ਅਮਰੀਕਾ ਦੀ ਬਣਾਈ ਐਮ-4 ਅਸਾਲਟ ਰਾਈਫਲ ਵੀ ਹੈ, ਤਾਲਿਬਾਨ ਲੜਾਕਿਆਂ ਵਲੋਂ ਇਸਤੇਮਾਲ ਕੀਤੇ ਜਾ ਰਹੇ ਜ਼ਿਆਦਾਤਰ ਹਥਿਆਰ ਤੇ ਉਪਕਰਨ ਵਾਸ਼ਿੰਗਟਨ ਵਲੋਂ ਕਾਬੁਲ ਦੀ ਸਰਕਾਰ ਨੂੰ ਦਿੱਤੇ ਗਏ ਸਨ ਤਾਂ ਕਿ ਅਫਗਾਨ ਦੀ ਫੌਜ ਨੂੰ ਤਾਲਿਬਾਨ ਦੇ ਖ਼ਿਲਾਫ਼ ਜੰਗ ਲਈ ਤਿਆਰ ਕੀਤਾ ਜਾ ਸਕੇ।

Spread the love