ਕੈਲੀਫੋਰਨੀਆ ‘ਚ ਵਧ ਰਹੀਆਂ ਗੈਸ ਕੀਮਤਾਂ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ।

ਇਨ੍ਹਾਂ ਵਧੀਆਂ ਕੀਮਤਾਂ ਦਾ ਅਸਰ ਘੱਟ ਆਮਦਨੀ ਵਾਲੇ ਲੋਕਾਂ ਉਪਰ ਸਭ ਤੋਂ ਵੱਧ ਪਿਆ।

ਲੰਘੇ ਐਤਵਾਰ ਗੈਸ ਦੀ ਕੀਮਤ ਰਿਕਾਰਡ 4.676 ਡਾਲਰ ਪ੍ਰਤੀ ਗੈਲਨ ‘ਤੇ ਪੁੱਜ ਗਈ ।

ਅਮੈਰੀਕਨ ਆਟੋਮੋਬਾਈਲ ਐਸੋਸੀਏਸ਼ਨ ਅਨੁਸਾਰ ਇਸ ਤੋਂ ਪਹਿਲਾਂ ਗੈਸ ਦੀ ਕੀਮਤ ‘ਚ ਅਕਤਬੂਰ 2012 ‘ਚ ਰਿਕਾਰਡ ਵਾਧਾ ਹੋਇਆ ਸੀ ਤੇ ਔਸਤ ਕੀਮਤ 4.671 ਡਾਲਰ ‘ਤੇ ਪੁੱਜ ਗਈ ਸੀ ਪਰੰਤੂ ਇਸ ਸਮੇਂ ਗੈਸ ਦੀ ਕੀਮਤ ਅਕਤੂਬਰ 2012 ਦੇ ਪੱਧਰ ਨੂੰ ਵੀ ਪਾਰ ਕਰ ਗਈ ਹੈ ।

ਇਸ ਸਮੇਂ ਅਮਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਕੈਲੀਫੋਰਨੀਆ ‘ਚ ਪੂਰੇ ਦੇਸ਼ ਨਾਲੋਂ ਗੈਸ ਦੀ ਵੱਧ ਕੀਮਤ ਖਪਤਕਾਰਾਂ ਨੂੰ ਦੇਣੀ ਪੈ ਰਹੀ ਹੈ ।

ਅਮੈਰੀਕਨ ਆਟੋਮੋਬਾਈਲ ਐਸੋਸੀਏਸ਼ਨ ਅਨੁਸਾਰ ਉੱਤਰੀ ਕੈਲੀਫੋਰਨੀਆ ‘ਚ ਪਈ ਭਾਰੀ ਬਾਰਿਸ਼ ਤੇ ਤੂਫਾਨ ਨੇ ਉਤਪਾਦਨ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਦਾ ਅਸਰ ਦੱਖਣੀ ਕੈਲੀਫੋਰਨੀਆ ਉਪਰ ਵੀ ਪਿਆ ਹੈ ।

ਬਿਲਕੁੱਲ ਇਸੇ ਤਰ੍ਹਾਂ ਲੁਸਿਆਨਾ ‘ਚ ਵੀ ਆਏ ਤੂਫਾਨ ਕਾਰਨ ਹੋਇਆ ਸੀ ।

Spread the love