ਅਮਰੀਕਾ ਨੇ ਧਾਰਮਿਕ ਆਜ਼ਾਦੀ ‘ਤੇ ਆਪਣੀ ਨਵੀਂ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਪਾਕਿਸਤਾਨ ਅਤੇ ਤਾਲਿਬਾਨ ਨੂੰ ਇੱਕੋ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

ਇਸ ਸ਼੍ਰੇਣੀ ਨੂੰ ‘ਵਿਸ਼ੇਸ਼ ਚਿੰਤਾ ਦਾ ਦੇਸ਼’ ਜਾਂ ਸੀ.ਪੀ.ਸੀ.ਜਾਣੀ ਕੰਟਰੀ ਆਫ਼ ਪਾਰਟੀਕੂਲਰ ਕਨਸਰਨ ਕਿਾਹ ਜਾਂਦਾ ਹੈ।

ਇਸ ਦਾ ਮਤਲਬ ਹੈ ਕਿ ਪਾਕਿਸਤਾਨ ਅਤੇ ਤਾਲਿਬਾਨ ਆਪੋ-ਆਪਣੇ ਖੇਤਰਾਂ ਜਾਂ ਖਿੱਤੇ ਵਿਚ ਧਾਰਮਿਕ ਆਜ਼ਾਦੀ ਨਹੀਂ ਦਿੰਦੇ ।

ਪਹਿਲੀ ਵਾਰ ਰੂਸ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜਦਕਿ ਸੂਡਾਨ ਨੂੰ ਬਾਹਰ ਰੱਖਿਆ ਗਿਆ ਹੈ।

ਇਹ ਸੂਚੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲੰਿਕਨ ਨੇ ਜਾਰੀ ਕੀਤੀ ਹੈ।

ਉਨ੍ਹਾਂ ਕਿਹਾ- ਪਾਕਿਸਤਾਨ ਅਤੇ ਤਾਲਿਬਾਨ ਦਾ ਰੁਖ ਇੱਕੋ ਜਿਹਾ ਹੈ।

ਉਹ ਦੂਜੇ ਧਰਮਾਂ ਜਾਂ ਵਿਸ਼ਵਾਸਾਂ ਨੂੰ ਨਹੀਂ ਪਛਾਣਦੇ।

ਪਾਕਿਸਤਾਨ ਦੇ ਅਖ਼ਬਾਰ ਨੇ ਖ਼ਬਰ ਏਜੰਸੀ ਦੇ ਹਵਾਲੇ ਨਾਲ ਧਾਰਮਿਕ ਆਜ਼ਾਦੀ ‘ਤੇ ਇਹ ਰਿਪੋਰਟ ਜਾਰੀ ਕੀਤੀ ਹੈ।

ਤਿੰਨ ਸਾਲ ਪਹਿਲਾਂ ਡੋਨਲਡ ਟਰੰਪ ਪ੍ਰਸ਼ਾਸਨ ਨੇ ਪਹਿਲੀ ਵਾਰ ਪਾਕਿਸਤਾਨ ਨੂੰ ਇਸ ਸੂਚੀ ‘ਚ ਰੱਖਿਆ ਸੀ।

ਇਹ ਸੂਚੀ ਹਰ ਸਾਲ ਜਾਰੀ ਕੀਤੀ ਜਾਂਦੀ ਹੈ।

ਇਮਰਾਨ ਖਾਨ 2018 ‘ਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਅਤੇ ਉਸੇ ਸਾਲ ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਅੱਤਿਆਚਾਰ ਤੇਜ਼ੀ ਨਾਲ ਵਧੇ।

ਇਸ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਸੀ.ਪੀ.ਸੀ. ਵਿੱਚ ਰੱਖਿਆ ਤੇ ਹੁਣ ਤਿੰਨ ਸਾਲ ਬਾਅਦ ਵੀ ਪਾਕਿਸਤਾਨ ਇਸ ਸੂਚੀ ਵਿੱਚ ਹੈ।

ਇਸ ਤੋਂ ਇਲਾਵਾ ਨਵੀਂ ਸੂਚੀ ਵਿੱਚ ਦੋ ਬਦਲਾਅ ਕੀਤੇ ਗਏ ਹਨ।

ਰੂਸ ਨੂੰ ਪਹਿਲੀ ਵਾਰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਘਰੇਲੂ ਯੁੱਧ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਅਫਰੀਕੀ ਦੇਸ਼ ਸੂਡਾਨ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ।

ਬਲੰਿਕਨ ਨੇ ਕਿਹਾ – ਅਸੀਂ ਉਨ੍ਹਾਂ ਦੇਸ਼ਾਂ ਨੂੰ ਇਸ ਸੂਚੀ ਵਿੱਚ ਰੱਖਿਆ ਹੈ ਜਿੱਥੇ ਸੰਗਠਿਤ ਤਰੀਕੇ ਨਾਲ ਦੂਜਿਆਂ ਦੀ ਧਾਰਮਿਕ ਆਜ਼ਾਦੀ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਜਾਂ ਖੋਹਿਆ ਜਾਂਦਾ ਹੈ।

ਇਸ ਤੋਂ ਇਲਾਵਾ ਬਰਮਾ (ਮਿਆਂਮਾਰ), ਚੀਨ, ਈਰਾਨ, ਪਾਕਿਸਤਾਨ, ਰੂਸ, ਸਾਊਦੀ ਅਰਬ, ਤਜ਼ਾਕਿਸਤਾਨ ਅਤੇ ਤੁਰਕਮੇਨਿਸਤਾਨ ਸ਼ਾਮਲ ਹਨ।

Spread the love