ਲੁਧਿਆਣਾ, 18 ਨਵੰਬਰ

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸਿੱਧਵਾਂ ਵਾਟਰਫਰੰਟ ਪ੍ਰੋਜੈਕਟ ਦੇ ਫੇਜ਼ 3 ਦੇ ਕੰਮ ਦੀ ਸ਼ੁਰੂਆਤ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਦੁੱਗਰੀ ਰੋਡ ਤੋਂ ਧੂਰੀ ਰੇਲਵੇ ਲਾਈਨ ਤੱਕ ਸਿੱਧਵਾਂ ਨਹਿਰ ਦੇ ਨਾਲ ਕਰੀਬ 1 ਕਿਲੋਮੀਟਰ ਲੰਮੀ ਨਹਿਰ ਦੀ ਪਟੜੀ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਵਸਨੀਕਾਂ ਦੀ ਸਹੂਲਤ ਲਈ ਵਿਕਸਤ ਕੀਤਾ ਜਾਵੇਗਾ।

ਇਸ ਮੌਕੇ ਉਨ੍ਹਾਂ ਨਾਲ ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤੀਜੇ ਪੜਾਅ ਤਹਿਤ ਦੁੱਗਰੀ ਰੋਡ ਤੋਂ ਧੂਰੀ ਲਾਈਨ ਤੱਕ ਵਾਟਰਫਰੰਟ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਲਗਭਗ 1 ਕਿਲੋਮੀਟਰ ਦੀ ਇਹ ਪਟੜੀ ਬੇਕਾਰ ਪਈ ਹੈ ਅਤੇ ਜਦੋਂ ਇੱਥੇ ਕਰੀਬ 3.5 ਕਰੋੜ ਰੁਪਏ ਦੀ ਲਾਗਤ ਨਾਲ ਵਾਟਰਫਰੰਟ ਬਣ ਜਾਵੇਗਾ ਤਾਂ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੂੰ ਲਾਭ ਹੋਵੇਗਾ ਕਿਉਂਕਿ ਇਸ ਨੂੰ ਹੋਰ ਮਨੋਰੰਜਨ ਗਤੀਵਿਧੀਆਂ ਦੇ ਨਾਲ ਸਵੇਰੇ-ਸ਼ਾਮ ਦੀ ਸੈਰ ਲਈ ਵੀ ਵਰਤਿਆ ਜਾਵੇਗਾ।

ਭਾਰਤ ਭੁਸ਼ਣ ਆਸ਼ੂ ਨੇ ਦੱਸਿਆ ਕਿ ਲਗਭਗ 4.74 ਕਰੋੜ ਦੀ ਲਾਗਤ ਨਾਲ ਸਿੱਧਵਾਂ ਨਹਿਰ ਵਾਟਰਫਰੰਟ ਪ੍ਰੋਜੈਕਟ (ਫਿਰੋਜ਼ਪੁਰ ਰੋਡ ਤੋਂ ਫਿਰੋਜ਼ਪੁਰ ਰੇਲਵੇ ਲਾਈਨ ਤੱਕ ਲਗਭਗ 1 ਕਿਲੋਮੀਟਰ ਲੰਬਾਈ) ਦਾ ਪਹਿਲਾ ਪੜਾਅ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ ਅਤੇ ਵੱਡੀ ਗਿਣਤੀ ਵਿੱਚ ਵਸਨੀਕ ਆਪਣੇ ਬੱਚਿਆਂ ਤੇ ਪਰਿਵਾਰ ਸਮੇਤ ਖੇਤਰ ਦਾ ਦੌਰਾ ਕਰ ਰਹੇ ਹਨ।

ਉਨ੍ਹਾ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਗ੍ਰੀਨ ਬੈਲਟ, ਸਮਰਪਿਤ ਸਾਈਕਲਿੰਗ ਟ੍ਰੈਕ, ਪਲੇਇੰਗ ਜ਼ੋਨ, ਨਹਿਰ ਦੇ ਨਾਲ ਸਮਰਪਿਤ ਫੁੱਟਪਾਥ, ਬੈਠਣ ਵਾਲੇ ਖੇਤਰ ਆਦਿ ਸ਼ਾਮਲ ਹਨ। ਦੂਸਰੇ ਪੜਾਅ ਵਿੱਚ ਸਿੱਧਵਾਂ ਨਹਿਰ (ਪੱਖੋਵਾਲ ਰੋਡ ਤੋਂ ਦੁਗਰੀ ਰੋਡ ਤੱਕ) 1.6 ਕਿਲੋਮੀਟਰ ਲੰਬੀ, ਦੂਜਾ ਹਿੱਸਾ (ਜਵੱਦੀ ਪੁਲ ਤੋਂ ਦੁਗਰੀ ਰੋਡ ਤੱਕ) 5.06 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੀ ਜਾ ਰਹੀ ਹੈ। ਉਨ੍ਹਾ ਅੱਗੇ ਦੱਸਿਆ ਕਿ ਗ੍ਰੀਨ ਬੈਲਟ, ਦੋਵੇਂ ਪਾਸੇ ਸਮਰਪਿਤ ਸਾਈਕਲ ਟ੍ਰੈਕ, ਨਹਿਰ ਦੇ ਨਾਲ ਦੋਹਰੀ ਸੜ੍ਹਕ, ਆਦਿ ਵਿਕਸਤ ਕੀਤੇ ਜਾ ਰਹੇ ਹਨ।

ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਦੁੱਗਰੀ ਰੋਡ ਚੌਰਾਹੇ (ਨੇੜੇ ਦੁੱਗਰੀ ਪੁਲ) ਨੂੰ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ

Spread the love