ਮੁੰਬਈ, 18 ਨਵੰਬਰ

ਬਾਲੀਵੁੱਡ ਦੀ ਅਦਾਕਾਰਾ ਪ੍ਰੀਤੀ ਜ਼ਿੰਟਾ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਪ੍ਰਿਟੀ ਜ਼ਿੰਟਾ ਦੋ ਜੁੜਵਾਂ ਬੱਚਿਆਂ ਦੀ ਮਾਂ ਬਣ ਗਈ ਹੈ। ਪ੍ਰਿਟੀ ਨੇ ਆਪਣੀ ਜ਼ਿੰਦਗੀ ਦੇ ਇਸ ਸਭ ਤੋਂ ਖੁਸ਼ਹਾਲ ਪਲ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਫੈਨਜ਼ ਨਾਲ ਸਾਂਝਾ ਕੀਤਾ ਹੈ। ਪੋਸਟ ‘ਚ ਪ੍ਰੀਤੀ ਨੇ ਫੈਨਜ਼ ਨੂੰ ਆਪਣੇ ਬੱਚਿਆਂ ਦੇ ਨਾਂ ਵੀ ਦੱਸੇ ਹਨ।

ਉਨ੍ਹਾਂ ਲਿਖਿਆ, ਮੈਂ ਅੱਜ ਸਾਰਿਆਂ ਨਾਲ ਇਕ ਖੁਸ਼ਖ਼ਬਰੀ ਸਾਂਝੀ ਕਰਨਾ ਚਾਹੁੰਦੀ ਹਾਂ। ਮੈਂ ਤੇ ਜੀਨ ਬਹੁਤ ਜ਼ਿਆਦਾ ਖੁਸ਼ ਹਾਂ। ਪ੍ਰਿਟੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਉਸ ਦੇ ਦੋ ਬੱਚੇ ਹਨ ਜਿਨ੍ਹਾਂ ਦਾ ਨਾਂ ਉਸ ਨੇ ਜੈ ਜ਼ਿੰਟਾ ਗੁਡਨਫ (Jai Zinta Goodenough) ਤੇ ਜੀਆ ਜ਼ਿੰਟਾ ਗੁਡਨਫ (Gia Zinta Goodenugh) ਰੱਖਿਆ ਹੈ।

View this post on Instagram

A post shared by Preity G Zinta (@realpz)

ਪ੍ਰੀਤੀ ਜ਼ਿੰਟਾ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ- ਅਸੀਂ ਆਪਣੀ ਜ਼ਿੰਦਗੀ ਦੇ ਨਵੇਂ ਪੜਾਅ ਨੂੰ ਲੈ ਕੇ ਬਹੁਤ ਖੁਸ਼ ਹਾਂ। ਸਾਡੀ ਸ਼ਾਨਦਾਰ ਯਾਤਰਾ ਦਾ ਹਿੱਸਾ ਬਣਨ ਲਈ ਸਾਰੇ ਡਾਕਟਰਾਂ, ਨਰਸਾਂ ਅਤੇ ਸਾਡੇ ਸਰੋਗੇਟਸ ਦਾ ਤਹਿ ਦਿਲੋਂ ਧੰਨਵਾਦ। ਸਾਰਿਆਂ ਨੂੰ ਬਹੁਤ ਸਾਰਾ ਪਿਆਰ। ਪ੍ਰਿਟੀ ਜ਼ਿੰਟਾ ਦੀ ਇਸ ਪੋਸਟ ਤੋਂ ਸਾਫ਼ ਹੋ ਗਿਆ ਹੈ ਕਿ ਉਹ ਸਰੋਗੇਸੀ ਰਾਹੀਂ ਮਾਂ ਬਣੀ ਹੈ। ਪ੍ਰੀਤੀ ਨੇ ਆਪਣੀ ਨਵੀਂ ਜ਼ਿੰਦਗੀ ਦਾ ਖੁਸ਼ੀ ਨਾਲ ਸਵਾਗਤ ਕੀਤਾ ਹੈ।

ਪ੍ਰੀਤੀ ਦੀ ਪੋਸਟ ਸ਼ੇਅਰ ਹੁੰਦੇ ਹੀ ਦੁਨੀਆ ਭਰ ਤੋਂ ਪ੍ਰੀਤੀ ਨੂੰ ਵਧਾਈਆਂ ਮਿਲ ਰਹੀਆਂ ਹਨ, ਦੁਨੀਆ ਭਰ ਦੇ ਪ੍ਰਸ਼ੰਸਕ ਜੋੜੇ ਨੂੰ ਉਨ੍ਹਾਂ ਦੇ ਬੱਚਿਆਂ ਦੇ ਜਨਮ ‘ਤੇ ਵਧਾਈਆਂ ਦੇ ਰਹੇ ਹਨ ਅਤੇ ਕਮੈਂਟ ਸੈਕਸ਼ਨ ‘ਚ ਉਨ੍ਹਾਂ ‘ਤੇ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ। ਕੁਝ ਹੀ ਮਿੰਟਾਂ ‘ਚ ਪ੍ਰੀਤੀ ਦੀ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਹੁਣ ਹਰ ਕੋਈ ਅਦਾਕਾਰਾ ਦੇ ਛੋਟੇ ਬੱਚਿਆਂ ਦੀ ਇੱਕ ਝਲਕ ਪਾਉਣ ਲਈ ਬੇਤਾਬ ਹੈ।

Spread the love