ਨਵੀਂ ਦਿੱਲੀ, 18 ਨਵੰਬਰ
ਸੋਨੂੰ ਸੂਦ ਤੋਂ ਬਾਅਦ ਦਲੀਪ ਸਿੰਘ ਰਾਣਾ ਉਰਫ ਦਿ ਗ੍ਰੇਟ ਖਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ WWE ਵਰਗੀਆਂ ਅੰਤਰਰਾਸ਼ਟਰੀ ਲੜਾਈਆਂ ਲੜਨ ਵਾਲੇ ਪਹਿਲਵਾਨ ਖਾਲੀ ਰਾਜਨੀਤੀ ਵਿੱਚ ਆ ਸਕਦੇ ਹਨ। ਪਰ ਇਸਦੀ ਪੁਸ਼ਟੀ ਨਹੀਂ ਹੋਈ ਹੈ।
ਖਲੀ ਨੇ ਦਿੱਲੀ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਖੁਦ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ‘ਤੇ ਦੋਵਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਲਿਖਿਆ ਕਿ ਅੱਜ ਉਹ ਦ ਗ੍ਰੇਟ ਖਲੀ ਜੀ ਨੂੰ ਮਿਲੇ, ਉਹ ਪਹਿਲਵਾਨ, ਜਿਸ ਨੇ ਦੁਨੀਆ ਭਰ ‘ਚ ਭਾਰਤ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਨੇ ਦਿੱਲੀ ਦੇ ਬਿਜਲੀ, ਪਾਣੀ, ਸਕੂਲ, ਹਸਪਤਾਲ ਵਿੱਚ ਕੀਤੇ ਕੰਮ ਨੂੰ ਪਸੰਦ ਕੀਤਾ ਹੈ।
Happy to have met Hon CM of Delhi Shri @ArvindKejriwal ! https://t.co/MWs3gk4kSF
— The Great khali (@greatkhali) November 18, 2021
ਹੁਣ ਇਹ ਸਾਰਾ ਕੰਮ ਪੰਜਾਬ ਵਿੱਚ ਵੀ ਹੋਣਾ ਹੈ ਅਤੇ ਅਸੀਂ ਮਿਲ ਕੇ ਪੰਜਾਬ ਨੂੰ ਬਦਲਾਂਗੇ। ਇਸ ਮੀਟਿੰਗ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮ ਹੋ ਗਈ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਦਿ ਗ੍ਰੇਟ ਖਲੀ ਪੰਜਾਬ ਦੀ ਰਾਜਨੀਤੀ ‘ਚ ਐਂਟਰੀ ਕਰ ਸਕਦੇ ਹਨ ਅਤੇ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਆਪਣੇ ਪਾਸੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।