ਨਵੀਂ ਦਿੱਲੀ, 19 ਨਵੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 9 ਵਜੇ ਦੇਸ਼ ਨੂੰ ਸੰਬੋਧਨ ਕਰਨਗੇ।

ਇਹ ਜਾਣਕਾਰੀ ਪੀਐਮਓ ਨੇ ਦਿੱਤੀ ਹੈ। ਕਰੋਨਾ ਕਾਲ ਦੌਰਾਨ ਪੀਐਮ ਮੋਦੀ ਦਾ ਇਹ 11ਵਾਂ ਸੰਬੋਧਨ ਹੈ। ਪੀਐਮ ਮੋਦੀ ਅੱਜ ਯੂਪੀ ਦੇ ਤਿੰਨ ਦਿਨਾਂ ਦੌਰੇ ਲਈ ਰਵਾਨਾ ਹੋਣਗੇ।

PMO ਵੱਲੋਂ ਟਵੀਟ ਕਰਕੇ ਦੱਸਿਆ ਗਿਆ, ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ।

ਅੱਜ ਪੀਐਮ ਮੋਦੀ ਸਿੰਚਾਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਯੂਪੀ ਦੇ ਮਹੋਬਾ ਜਾਣਗੇ। ਫਿਰ ਸ਼ਾਮ ਨੂੰ ਉਹ ਝਾਂਸੀ ਵਿੱਚ ਰਾਸ਼ਟਰ ਰਕਸ਼ਾ ਸਮਰਪਣ ਪਰਵ ਵਿੱਚ ਸ਼ਾਮਲ ਹੋਣਗੇ। ਰਵਾਨਾ ਹੋਣ ਤੋਂ ਪਹਿਲਾਂ ਉਹ ਸਵੇਰੇ 9 ਵਜੇ ਦੇਸ਼ ਨੂੰ ਸੰਬੋਧਨ ਕਰਨਗੇ।

Spread the love