ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਮੰਨਿਆ ਹੈ ਕਿ ਦੇਸ਼ ਨੂੰ ਸਭ ਤੋਂ ਵੱਡਾ ਖ਼ਤਰਾ ਭਾਰਤ ਅਤੇ ਅਮਰੀਕਾ ਤੋਂ ਨਹੀਂ ਸਗੋਂ ਧਾਰਮਿਕ ਕੱਟੜਵਾਦ ਤੋਂ ਹੈ।

ਚੌਧਰੀ ਨੇ ਕਿਹਾ ਕਿ ਦੇਸ਼ ਦੇ ਸਕੂਲ ਅਤੇ ਕਾਲਜ ਵਿਿਦਆਰਥੀਆਂ ਅੰਦਰ ਧਾਰਮਿਕ ਕੱਟੜਵਾਦ ਨੂੰ ਵਧਾਵਾ ਦੇ ਰਹੇ ਹਨ।

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਖੁੱਲ੍ਹ ਕੇ ਇਸ ਗੱਲ ਨੂੰ ਨਹੀਂ ਮੰਨਿਆ।ਚਰਚਾ ਇਹ ਵੀ ਹੈ ਕਿ ਪਾਕਿਸਤਾਨ ਵਿਚ ਇਮਰਾਨ ਸਰਕਾਰ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ।

ਪਾਕਿਸਤਾਨ ਵਿਚ ਮੁਸਲਿਮ ਕੱਟੜਪੰਥੀਆਂ ਨੂੰ ਹੱਲਾਸ਼ੇਰੀ ਦੇਣ ਵਿੱਚ ਲੱਗੀ ਇਮਰਾਨ ਖ਼ਾਨ ਸਰਕਾਰ ਲਈ ਧਾਰਮਿਕ ਕੱਟੜਵਾਦ ਹੁਣ ਮੁਸੀਬਤ ਬਣ ਗਿਆ ਹੈਫਵਾਦ ਚੌਧਰੀ ਨੇ ਕੁਝ ਸਾਲ ਪਹਿਲਾਂ ਦਾਅਵਾ ਕੀਤਾ ਸੀ ਕਿ ਮਦਰਸੇ ਦੇਸ਼ ਵਿੱਚ ਧਾਰਮਿਕ ਕੱਟੜਤਾ ਨੂੰ ਵਧਾਵਾ ਦੇ ਰਹੇ ਹਨ।

ਹੁਣ ਫਵਾਦ ਚੌਧਰੀ ਨੇ ਆਪਣੇ ਬਿਆਨ ਤੋਂ ਪਲਟ ਗਏ ਹਨ।

ਉਹਨਾਂ ਨੇ ਅੱਤਵਾਦ ‘ਤੇ ਆਯੋਜਿਤ ਇਕ ਚਰਚਾ ਵਿਚ ਕਿਹਾ ਕਿ 80 ਅਤੇ 90 ਦੇ ਦਹਾਕੇ ‘ਚ ਜਿਨ੍ਹਾਂ ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ ਸੀ,

ਉਨ੍ਹਾਂ ਦੀ ਨਿਯੁਕਤੀ ਇਕ ਸਾਜ਼ਿਸ਼ ਤਹਿਤ ਕੀਤੀ ਗਈ ਸੀ, ਦੂਸਰੇ ਪਾਸੇ ਚੌਧਰੀ ਨੇ ਦਾਅਵਾ ਕੀਤਾ ਕਿ ਕਰੀਬ 300 ਸਾਲ ਪਹਿਲਾਂ ਤੱਕ ਦੇਸ਼ ਦੇ ਪੰਜਾਬ, ਖੈਬਰ ਪਖਤੂਨਖਵਾ ਇਲਾਕੇ ਵਿੱਚ ਕੱਟੜਤਾ ਨਹੀਂ ਪਾਈ ਗਈ।

ਉਸ ਸਮੇਂ ਧਾਰਮਿਕ ਕੱਟੜਤਾ ਉਨ੍ਹਾਂ ਹਿੱਸਿਆਂ ਵਿੱਚ ਸੀ ਜੋ ਹੁਣ ਭਾਰਤ ਵਿੱਚ ਹਨ।

ਉਨ੍ਹਾਂ ਇਸ ਗੱਲ ‘ਤੇ ਡੂੰਘੀ ਨਿਰਾਸ਼ਾ ਜ਼ਾਹਰ ਕੀਤੀ ਕਿ ਅੱਜ ਪਾਕਿਸਤਾਨ ਧਾਰਮਿਕ ਕੱਟੜਪੰਥ ਦੇ ਗੰਭੀਰ ਖਤਰੇ ਦਾ ਸਾਹਮਣਾ ਕਰ ਰਿਹਾ ਹੈ।

ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਕਿਹਾ ਕਿ ਸਾਨੂੰ ਭਾਰਤ ਜਾਂ ਅਮਰੀਕਾ ਤੋਂ ਕਿਸੇ ਹਮਲੇ ਦਾ ਖ਼ਤਰਾ ਨਹੀਂ ਹੈ।

ਸਾਡੇ ਕੋਲ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਫ਼ੌਜ ਹੈ। ਸਾਡੇ ਕੋਲ ਐਟਮ ਬੰਬ ਹੈ। ਭਾਰਤ ਸਾਡਾ ਮੁਕਾਬਲਾ ਨਹੀਂ ਕਰ ਸਕਦਾ।

ਸਾਨੂੰ ਯੂਰਪ ਤੋਂ ਕੋਈ ਖ਼ਤਰਾ ਨਹੀਂ ਹੈ। ਅੱਜ ਅਸੀਂ ਜਿਸ ਸਭ ਤੋਂ ਵੱਡੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਾਂ, ਉਹ ਸਾਡੇ ਅੰਦਰ ਹੈ, ਯਾਨੀ ਪਾਕਿਸਤਾਨ ਤੋਂ।

Spread the love