ਬਟਾਲਾ, 20 ਨਵੰਬਰ

ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਬ ਤਹਿਸੀਲ ਬਿਆਸ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ।

ਇਸ ਦੌਰਾਨ ਇਲਾਕੇ ਭਰ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਰਿਹਾ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਬੋਲਦਿਆਂ ਕਿਹਾ ਅੱਜ ਮੈਂ ਡੇਰਾ ਬਿਆਸ ਰਾਧਾ ਸੁਆਮੀ ਡੇਰੇ ਵਿੱਚ ਪਹੁੰਚਿਆ ਹਾਂ ਅਤੇ ਬਾਬਾ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਤੋਂ ਲੰਗਰ ਛਕੇ ਹਨ, ਜਿਸ ਤੋਂ ਬਾਅਦ ਡੇਰੇ ਵਲੋਂ 5 ਕਰੋੜ ਦੀ ਲਾਗਤ ਨਾਲ ਤਿਆਰ ਕੀਤੀ ਸਬ ਤਹਿਸੀਲ ਦਾ ਉਦਘਾਟਨ ਕੀਤਾ ਹੈ ਅਤੇ ਉਕਤ ਸਾਰੇ ਪੈਸੇ ਡੇਰਾ ਬਿਆਸ ਵਲੋਂ ਲਗਾਏ ਗਏ ਹਨ।

ਉਨ੍ਹਾਂ ਨਵੀਂ ਸਬ ਤਹਿਸੀਲ ਦੀ ਮਸੂਹ ਇਲਾਕਾ ਵਾਸੀਆਂ ਨੂੰ ਵਧਾਈ ਦਿੱਤੀ।ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਡੀਜੀ ਦਾ ਪੈਨਲ ਦਿੱਲੀ ਗਿਆ ਹੈ ਜਿਸ ਦੇ ਆਉਣ ਤੇ ਏਜੀ ਦੀ ਪੱਕੀ ਨਿਯੁਕਤ ਹੋਣੀ ਹੈ। ਸਬ ਤਹਿਸੀਲ ਬਿਆਸ ਦੇ ਉਦਘਾਟਨ ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਚਾਇਤ ਘਰ ਬਿਆਸ ਵਿੱਚ ਲਗਾਈ ਸਟੇਜ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਇਲਾਕੇ ਨੂੰ ਗ੍ਰਾਂਟਾਂ ਦੇ ਖੁੱਲੇ ਗੱਫੇ ਦੇਣ ਦਾ ਐਲਾਨ ਕੀਤਾ।ਇਸ ਸਾਰੇ ਪ੍ਰੋਗਰਾਮ ਦੌਰਾਨ ਮੇਲਿਆਂ ਦੇ ਬਾਦਸ਼ਾਹ ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ ਵਲੋਂ ਕਰੀਬ ਢਾਈ ਘੰਟੇ ਪੰਡਾਲ ਵਿੱਚ ਸੱਭਿਆਚਾਰਕ ਗੀਤਾਂ ਨਾਲ ਲੋਕਾਂ ਨੂੰ ਬੈਠੇ ਰਹਿਣ ਲਈ ਮਜਬੂਰ ਕੀਤਾ।

Spread the love