ਮੁੰਬਈ, 20 ਨਵੰਬਰ

ਬੰਬੇ ਹਾਈ ਕੋਰਟ ਨੇ ਮੁੰਬਈ ਕਰੂਜ਼ ਡਰੱਗ ਮਾਮਲੇ ਵਿੱਚ ਆਰੀਅਨ ਖਾਨ ਨੂੰ ਜ਼ਮਾਨਤ ਦੇ ਆਦੇਸ਼ ਦੀ ਡਿਟੇਲ ਭਰੀ ਕਾਪੀ ਜਾਰੀ ਕੀਤੀ ਹੈ।

ਇਸ ਵਿੱਚ ਹਾਈਕੋਰਟ ਨੇ ਕਿਹਾ ਹੈ ਕਿ ਆਰੀਅਨ ਖਾਨ ਕੋਲ ਕੋਈ ਵੀ ਪਦਾਰਥ ਨਹੀਂ ਮਿਲਿਆ। ਨਾਲ ਹੀ, ਆਰੀਅਨ ਖਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਦੇ ਖ਼ਿਲਾਫ਼ ਕਿਸੇ ਸਾਜ਼ਿਸ਼ ਦਾ ਕੋਈ ਸਬੂਤ ਨਹੀਂ ਹੈ।

ਆਰੀਅਨ ਖਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ 2 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਉਸ ‘ਤੇ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਦੀ ਡਰੱਗ ਪਾਰਟੀ ਵਿਚ ਸ਼ਾਮਲ ਹੋਣ ਦਾ ਦੋਸ਼ ਸੀ। ਆਰੀਅਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਉਸ ਦੇ ਨਾਲ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਸਮੇਤ 20 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਆਰੀਅਨ ਖਾਨ ਨੂੰ ਇਸ ਮਾਮਲੇ ਵਿੱਚ ਨਿਆਇਕ ਹਿਰਾਸਤ ਮਿਲਣ ਤੋਂ ਬਾਅਦ ਤਿੰਨ ਹਫ਼ਤੇ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਕੱਟਣੇ ਪਏ ਸਨ। 28 ਅਕਤੂਬਰ ਨੂੰ ਆਰੀਅਨ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।

ਹੁਣ ਬੰਬੇ ਹਾਈ ਕੋਰਟ ਨੇ ਆਰੀਅਨ ਖਾਨ ਦੀ ਜ਼ਮਾਨਤ ਲਈ ਹੁਕਮ ਜਾਰੀ ਕਰ ਦਿੱਤਾ ਹੈ। ਇਸ ਵਿੱਚ ਕੇਸ ਨਾਲ ਸਬੰਧਤ ਸਾਰੇ ਵੇਰਵੇ ਹਨ। ਹਾਈਕੋਰਟ ਦੇ ਇਸ ਹੁਕਮ ਅਨੁਸਾਰ ਆਰੀਅਨ ਖਾਨ ਦੇ ਫੋਨ ‘ਚ ਪਾਈ ਗਈ ਵਟਸਐਪ ਚੈਟ ‘ਤਿੰਨਾਂ ਦੋਸ਼ੀਆਂ ਦੇ ਹੋਰ ਸਹਿ-ਮੁਲਜ਼ਮਾਂ ਨਾਲ ਸਾਜ਼ਿਸ਼’ ਦੇ ਸਬੰਧ ਦਾ ਸੰਕੇਤ ਨਹੀਂ ਦਿੰਦੀ।

Spread the love