ਕਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਵਾਲ਼ਿਆਂ ਲਈ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕਰਦਿਆਂ ਕਈ ਢਿੱਲਾਂ ਦਿੱਤੀਆਂ।

ਆਸਟਰੇਲੀਆ ਨੇ ਕਿਹਾ ਕਿ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯੋਗ ਵੀਜ਼ਾ ਧਾਰਕ 1 ਦਸੰਬਰ ਤੋਂ ਯਾਤਰਾ ਛੋਟ ਲਈ ਅਰਜ਼ੀ ਦਿੱਤੇ ਬਿਨਾਂ ਆਸਟਰੇਲੀਆ ਆ ਸਕਦੇ ਹਨ।

ਸਰਕਾਰ ਦਾ ਇਹ ਕਦਮ ਸੈਲਾਨੀਆਂ, ਬੈਕਪੈਕਰਾਂ, ਹੁਨਰਮੰਦ ਪਰਵਾਸੀਆਂ ਅਤੇ ਅੰਤਰਰਾਸ਼ਟਰੀ ਪਾੜ੍ਹਿਆਂ ਲਈ ਗਰਮੀਆਂ ਵਿੱਚ ਆਮਦ ਲਈ ਦਰਵਾਜ਼ਾ ਖੋਲ੍ਹਦਾ ਹੈ।

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੇ ਇਸ ਫੈਸਲੇ ਤੋਂ ਬਾਅਦ ਲੋਕਾਂ ‘ਚ ਖੁਸ਼ੀ ਪਾਈ ਜਾ ਰਹੀ ਹੈ।
ਆਸਟ੍ਰੇਲੀਆ ਦੇ ਕਈ ਸੂਬਿਆਂ ਚ ਕਰੋਨਾ ਦੇ ਵਧ ਰਹੇ ਮਾਮਲਿਆਂ ਕਰਕੇ ਸਰਕਾਰ ਨੇ ਸਖ਼ਤਾਈ ਕੀਤੀ ਸੀ ਪਰ ਹੁਣ ਕੇਸ ਘਟਨ ਕਰਕੇ ਢਿੱਲਾਂ ਦੇਣ ਦਾ ਫੈਸਲਾ ਲਿਆ ਹੈ।

ਇਸ ਤੋਂ ਇਲਾਵਾ ਸਕੌਟ ਮੌਰੀਸਨ ਨੇ ਕਿਹਾ ਕਿ ਜਾਪਾਨੀ ਅਤੇ ਕੋਰਿਆਈ ਨਾਗਰਿਕ, ਜਿਨ੍ਹਾਂ ਨੇ ਡਬਲ ਡੋਜ਼ ਲਈ ਹੈ, ਵੀ ਉਕਤ ਤਰੀਕ ਤੋਂ ਬਿਨਾਂ ਇਕਾਂਤਵਾਸ ਦੇ ਆਸਟਰੇਲੀਆ ਦਾ ਦੌਰਾ ਕਰ ਸਕਦੇ ਹਨ।

ਇਸ ਐਲਾਨ ਮਗਰੋਂ ਆਸਟਰੇਲੀਆ ਜਾਣ ਦੀ ਉਮੀਦ ਰੱਖਣ ਵਾਲੇ ਹਰ ਵਿਅਕਤੀ ਲਈ ਲਾਜ਼ਮੀ ਟੀਕਾਕਰਨ ਦੇ ਨਾਲ ਰਵਾਨਾ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਆਰਟੀ ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਵੀ ਲਾਜ਼ਮੀ ਹੋਵੇਗੀ।

ਇਸ ਤੋਂ ਪਹਿਲਾਂ ਆਸਟਰੇਲੀਆ ਨੇ ਨਿਊਜ਼ੀਲੈਂਡ ਨਾਲ ਸਰਹੱਦਾਂ ਖੋਲਣ ਦਾ ਐਲਾਨ ਕੀਤਾ ਸੀ ਤੇ ਨਾਲ ਹੀ ਕੇਸਾਂ ਤੇ ਨਜ਼ਰ ਰੱਖਦੇ ਹੋਏ ਸਮੇਂ ਸਮੇਂ ‘ਤੇ ਸਮੀਖਿਆ ਕਰਨ ਦੇ ਹੁਕਮ ਵੀ ਦਿੱਤੇ ਸਨ।

Spread the love