ਪਾਕਿਸਤਾਨ ਦੇ ਕਈਆਂ ਇਲਾਕਿਆਂ ‘ਚ ਚੀਨ ਖਿਲਾਫ਼ ਵਿਰੋਧ ਪ੍ਰਦਰਸ਼ਨ ਵਧਦੇ ਜਾ ਰਹੇ ਨੇ।

ਖ਼ਬਰ ਗਵਾਦਰ ਤੋਂ ਹੈ ਜਿੱਥੇ ਚੀਨ ਦੀ ਵਧਦੀ ਮੌਜੂਦਗੀ ਨੂੰ ਲੈ ਕੇ ਅਸੰਤੁਸ਼ਟੀ ਵਧਦੀ ਜਾ ਰਹੀ ਹੈ।ਉੱਥੌਂ ਦੇ ਲੋਕਾਂ ਨੇ ਚੀਨ ਦੇ ਸੀ.ਪੀ.ਈ.ਸੀ. ਪ੍ਰੋਜੈਕਟ ਦੇ ਖ਼ਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ।

ਗਵਾਦਰ ’ਚ ਲੋਕ ਬੇਲੋੜੀਆਂ ਚੌਕੀਆਂ, ਪਾਣੀ ਅਤੇ ਬਿਜਲੀ ਦੀ ਭਾਰੀ ਕਮੀ, ਗੈਰ-ਕਾਨੂੰਨੀ ਮੱਛੀਆਂ ਫੜਨ ਤੋਂ ਰੋਜ਼ੀ-ਰੋਟੀ ਦੇ ਖਤਰੇ ਅਤੇ ਚੀਨ ਦੇ ਬਹੁ-ਅਰਬ ਡਾਲਰ ਦੇ ਬੈਲਟ ਐਂਡ ਰੋਡ ਪ੍ਰੋਜੈਕਟ ਦੇ ਵਿਰੋਧ ’ਚ ਪ੍ਰਦਰਸ਼ਨ ਕਰ ਰਹੇ ਹਨ ਨੇ , ਲੋਕਾਂ ਦਾ ਕਹਿਣਾ ਕਿ ਉਨਾਂ ਦਾ ਰੁਜ਼ਗਾ ਖ਼ਤਰੇ ‘ਚ ਹੈ।

ਇਸ ਤੋਂ ਪਹਿਲਾਂ ਵੀ ਇਸ ਪ੍ਰੋਜੈਕਟ ਖਿਲਾਫ਼ ਲੋਕ ਸੜਕਾਂ ‘ਤੇ ਉਤਰੇ ਸਨ।

ਰਿਪੋਰਟਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਬੇਲੋੜੀਆਂ ਸੁਰੱਖਿਆ ਚੌਕੀਆਂ ਹਟਾਉਣ, ਪੀਣ ਵਾਲਾ ਪਾਣੀ ਅਤੇ ਬਿਜਲੀ ਮੁਹੱਈਆ ਕਰਵਾਉਣ, ਮਕਰਾਨ ਤੱਟ ਤੋਂ ਮੱਛੀਆਂ ਫੜਨ ਵਾਲੀਆਂ ਵੱਡੀਆਂ ਯੰਤਰਿਕ ਕਿਸ਼ਤੀਆਂ ਨੂੰ ਹਟਾਉਣ ਅਤੇ ਪੰਜਗੁਰ ਤੋਂ ਗਵਾਦਰ ਤੱਕ ਈਰਾਨ ਸਰਹੱਦ ਖੋਲ੍ਹਣ ਦੀ ਮੰਗ ਕੀਤੀ ਹੈ।

ਹਾਲਾਂਕਿ ਇਨਾਂ ਮੰਗਾਂ ‘ਤੇ ਸਰਕਾਰ ਦੀ ਕੋਈ ਪ੍ਰਤੀਕਿਿਰਆ ਨਹੀਂ ਆਈ।

ਇਸ ਤੋਂ ਇਲਾਵਾ ਕੁਝ ਲੋਕ ‘ਗਵਾਦਰ ਨੂੰ ਅਧਿਕਾਰ ਦਿਓ’ ਧਰਨਾ ਲਗਾ ਜੇ ਵੀ ਬੈਠ ਗਏ ਨੇ ਲੋਕਾਂ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।

ਗਵਾਦਰ ਬੰਦਰਗਾਹ 60 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਪ੍ਰੋਜੈਕਟ (ਸੀ.ਪੀ.ਈ.ਸੀ.) ਦਾ ਮੁੱਖ ਹਿੱਸਾ ਹੈ। ਭਾਰਤ ਪਹਿਲਾਂ ਹੀ ਚੀਨ ਦੇ ਸਾਹਮਣੇ ਇਸ ਪ੍ਰਾਜੈਕਟ ਨੂੰ ਲੈ ਕੇ ਆਪਣੇ ਇਤਰਾਜ਼ ਪ੍ਰਗਟਾ ਚੁੱਕਾ ਹੈ ।

Spread the love