ਮੁੰਬਈ, 22 ਨਵੰਬਰ

ਕਪਿਲ ਸ਼ਰਮਾ ਸ਼ੋਅ ਦੀ ਲੋਕਪ੍ਰਿਅਤਾ (Popularity) ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼ੋਅ ਦੇ ਸਾਰੇ ਟੋਪ ਸਟਾਰ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਇੱਥੇ ਪਹੁੰਚਦੇ ਹਨ। ਕਪਿਲ ਦੇ ਇਸ ਸ਼ੋਅ ਦੀ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ।

ਕਪਿਲ ਦੇ ਬਹੁਤ ਸਾਰੇ ਫੈਨਜ਼ ਦੀ ਇਹ ਦਿਲੀ ਇੱਛਾ ਹੈ ਕਿ ਉਹ ਉਨ੍ਹਾਂ ਦਾ ਸ਼ੋਅ ਲਾਈਵ ਦੇਖਣ। ਸੋਸ਼ਲ ਮੀਡੀਆ ‘ਤੇ ਕਈ ਫੈਨਜ਼ ਉਨ੍ਹਾਂ ਨੂੰ ਰੀਕੁਐੱਸਟ ਵੀ ਕਰਦੇ ਰਹਿੰਦੇ ਹਨ। ਹਾਲਾਂਕਿ, ਇੱਕ ਫ਼ੈਨ ਦੇ ਮੈਸੇਜ ਨੇ ਕਪਿਲ ਦਾ ਧਿਆਨ ਖਿੱਚਿਆ ਹੈ। ਟਵਿਟਰ ‘ਤੇ ਫੈਨ ਦੇ ਇਸ ਮੈਸੇਜ ਤੋਂ ਬਾਅਦ ਕਪਿਲ ਖੁਦ ਵੀ ਉਨ੍ਹਾਂ ਨੂੰ ਜਵਾਬ ਦੇਣ ਤੋਂ ਨਹੀਂ ਰੋਕ ਸਕੇ। ਕਪਿਲ ਦੇ ਇਸ ਜਵਾਬ ਨੇ ਯੂਜ਼ਰਸ ਦਾ ਦਿਲ ਜਿੱਤ ਲਿਆ ਹੈ।

ਟਵਿੱਟਰ ‘ਤੇ ਮਨੀਸ਼ ਨਾਂ ਦੇ ਯੂਜ਼ਰ ਨੇ ਆਪਣੀ ਮੁੰਬਈ ਟ੍ਰਿਪ ਦੀ ਆਪਣੀ ਬੇਟੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਕਪਿਲ ਦਾ ਸ਼ੋਅ ਕਿੰਨਾ ਪਸੰਦ ਹੈ ਅਤੇ ਉਹ ਇਸ ਨੂੰ ਲਾਈਵ ਦੇਖਣਾ ਚਾਹੁੰਦੀ ਹੈ।

ਮਨੀਸ਼ ਨੇ ਲਿਖਿਆ, ਇਹ ਮੇਰੀ ਬੇਟੀ ਦੀ ਮੁੰਬਈ ਦੀ ਪਹਿਲੀ ਯਾਤਰਾ ਹੈ ਅਤੇ ਉਹ ਕਪਿਲ ਸ਼ਰਮਾ ਦੇ ਲਾਈਵ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੀ ਹੈ। ਅਸੀਂ ਇੱਥੇ 23 ਦੀ ਸਵੇਰ ਨੂੰ ਰਵਾਨਾ ਹੋਵਾਂਗੇ। ਕਿਰਪਾ ਕਰਕੇ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਆਪਣੇ ਸ਼ੋਅ ਦਾ ਹਿੱਸਾ ਬਣਨ ਦਾ ਮੌਕਾ ਦਿਓ।

ਇਸ ਟਵੀਟ ਦਾ ਜਵਾਬ ਦਿੰਦੇ ਹੋਏ ਕਪਿਲ ਨੇ ਲਿਖਿਆ, ਭਾਈ ਅਸੀਂ ਕੱਲ੍ਹ ਸ਼ੂਟਿੰਗ ਕਰ ਰਹੇ ਹਾਂ। ਕਿਰਪਾ ਕਰਕੇ ਮੈਨੂੰ ਆਪਣਾ ਸੰਪਰਕ ਸੁਨੇਹਾ ਭੇਜੋ, ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਤੁਹਾਡੇ ਲਈ ਪਾਸ ਦਾ ਪ੍ਰਬੰਧ ਕਰੇਗੀ। ਤੁਹਾਡਾ ਧੰਨਵਾਦ

ਕਪਿਲ ਦੇ ਇਸ ਮੈਸੇਜ ਤੋਂ ਬਾਅਦ ਹੀ ਬਾਕੀ ਫੈਨਜ਼ ਨੇ ਆਪਣੇ ਚਹੇਤੇ ਸਟਾਰ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ। ਇਕ ਯੂਜ਼ਰ ਨੇ ਮਨੀਸ਼ ਨੂੰ ਵਧਾਈ ਦਿੰਦੇ ਹੋਏ ਕਪਿਲ ਦੀ ਤਾਰੀਫ ‘ਚ ਲਿਖਿਆ, ‘ਮੁਬਾਰਕਾਂ ਮਨੀਸ਼ ਭਰਾ, ਇਕ ਹੀ ਤਾਂ ਦਿਲ ਹੈ ਕਪਿਲ ਪਾਜੀ ਕਿੰਨੀ ਵਾਰ ਜਿੱਤੋਗੇ? ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਰੱਬ ਸਲਾਮਤ ਰੱਖੇ, ਮਾਸ਼ਾਅੱਲ੍ਹਾ..ਉੱਥੇ ਹੀ ਇੱਕ ਹੋਰ ਯੂਜ਼ਰ ਲਿਖਦੇ ਹਨ, ਇਹ ਪੜ੍ਹਕੇ ਚੰਗਾ ਲੱਗਿਆ,ਧੰਨਵਾਦ ਕਪਿਲ ਸ਼ਰਮਾ ਤੁਸੀਂ ਰਿਪਲਾਈ ਕੀਤਾ। ਬਹੁਤ ਖੁਸ਼ਕਿਸਮਤ ਬੱਚੀ ਹੈ। ਇਸੇ ਤਰ੍ਹਾਂ ਕਈ ਯੂਜ਼ਰਸ ਨੇ ਵੀ ਸ਼ੋਅ ‘ਚ ਹਿੱਸਾ ਲੈਣ ਦੀ ਇੱਛਾ ਜਤਾਈ।

Spread the love