ਚੰਡੀਗੜ੍ਹ, 23 ਨਵੰਬਰ

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਇਕ ਵਾਰ ਫ਼ਿਰ ਸੀਟਾਂ ਦੀ ਅਦਲਾ ਬਦਲੀ ਨੂੰ ਅੰਜਾਮ ਦਿੱਤਾ ਹੈ।

2022 ਚੋਣਾਂ ਲਈ ਪਾਰਟੀਆਂ ਵਿਚਾਲੇ ਕੀਤੀ ਗਈ ਸੀਟਾਂ ਦੀ ਵੰਡ ਤਹਿਤ ਬਸਪਾ ਦੇ ਹਿੱਸੇ ਆਈਆਂ ਮੋਹਾਲੀ ਅਤੇ ਲੁਧਿਆਣਾ ਉੱਤਰੀ ਸੀਟਾਂ ਹੁਣ ਸ਼੍ਰੋਮਣੀ ਅਕਾਲੀ ਦਲ ਲੜੇਗਾ।

ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਵਾਲੀਆਂ ਰਾਏਕੋਟ ਅਤੇ ਦੀਨਾਨਗਰ ਸੀਟਾਂ ਹੁਣ ਬਸਪਾ ਦੇ ਖ਼ਾਤੇ ਵਿੱਚ ਚਲੀਆਂ ਜਾਣਗੀਆਂ।

ਇਹ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਕੇਵਲ ਸੀਟਾਂ ਦੀ ਅਦਲਾ ਬਦਲੀ ਹੈ ਅਤੇ ਸੀਟਾਂ ਦਾ ਵੰਡ ਉਹੀ ਰਹੇਗੀ।

ਜ਼ਿਕਰਯੋਗ ਹੈ ਕਿ ਦੋਹਾਂ ਪਾਰਟੀਆਂ ਵਿਚਾਲੇ ਹੋਏ ਸਮਝੌਤੇ ਤਹਿਤ ਅਕਾਲੀ ਦਲ ਨੇ 97 ਸੀਟਾਂ ’ਤੇ ਚੋਣ ਲੜਣੀ ਹੈ ਜਦਕਿ ਬਸਪਾ ਦੇ ਹਿੱਸੇ 20 ਸੀਟਾਂ ਹਨ।

Spread the love