ਕੋਟਕਪੂਰਾ, 23 ਨਵੰਬਰ
ਨਜਦੀਕੀ ਪਿੰਡ ਢੈਪਈ ਦੇ ਡੇਰਾ ਸ਼੍ਰੀ ਮਾਨ ਵੈਦਰਾਜ ਸੰਤ ਹਰੀ ਸਿੰਘ (ਜੈ ਵਾਲੇ) ਵਿਖੇ ਡੇਰਾ ਕਮੇਟੀ ਦੇ ਪ੍ਰਧਾਨ ਮਾਸਟਰ ਨੱਛਤਰ ਸਿੰਘ ਅਤੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਲੱਖਾ ਦੀ ਰਹਿਨੁਮਾਈ ਹੇਠ ਕਿਸਾਨੀ ਸੰਘਰਸ਼ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਪਿੰਡ ਢੈਪਈ ਦੇ ਸਰਦਾਰ ਸੁਖਮੰਦਰ ਸਿੰਘ ਮਹਿਲ (ਜਿਲ੍ਹਾ ਖਜਾਨਚੀ ਬੀਕੇਯੂ ਡਕੌਂਦਾ) ਜੋ ਪਿਛਲੇ ਸਮੇਂ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋ ਗਏ ਸਨ ਉਨ੍ਹਾਂ ਨੂੰ ਪਿੰਡ ਵਾਸੀਆਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਹਨਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਹਿਲ, ਭਰਾ ਹਰਮੰਦਰ ਸਿੰਘ ਮਹਿਲ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਜਿਲ੍ਹਾ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ,ਬੀਕੇਯੂ ਡਕੌਂਦਾ ਇਕਾਈ ਪਿੰਡ ਢੈਪਈ ਮੈਬਰ ਵਿਧਾਵਾਂ ਸਿੰਘ ਦਾ ਕਿਸਾਨੀ ਸੰਘਰਸ਼ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਨੂੰ ਲੈ ਕੇ ਸੰਨਮਾਨ ਕੀਤਾ ਗਿਆ
ਡੇਰਾ ਕਮੇਟੀ ਵੱਲੋਂ ਕਾਲੇ ਕਾਨੂੰਨਾਂ ਰੱਦ ਹੋਣ ਦੇ ਐਲਾਨ ਦੀ ਖੁਸ਼ੀ ਵਿਚ ਬਰੈਡ ਪਕੌੜਿਆਂ ਦਾ ਲੰਗਰ ਲਾਇਆ ਗਿਆ।
ਇਸ ਮੌਕੇ ਰਵਿੰਦਰਜੀਤ ਸਿੰਘ ਮਹਿਲ, ਨੈਬ ਸਿੰਘ ਪ੍ਰਧਾਨ, ਗੁਰਦੀਪ ਸਿੰਘ ਮੈਂਬਰ, ਹਰਮੇਲ ਸਿੰਘ ਧਾਲੀਵਾਲ, ਪਰਮੱਖ ਸਿੰਘ ਮੱਤਾ ਆਦਿ ਹਾਜ਼ਰ ਸਨ।