ਅਮਰੀਕਾ ਵਿਚ 7 ਦਿਨਾਂ ਦੇ ਔਸਤ ਕੋਰੋਨਾ ਮਾਮਲਿਆਂ ਵਿਚ 18 ਫੀਸਦੀ ਦਾ ਵਾਧਾ ਹੋਇਆ ਹੈ ।

ਸੈਂਟਰ ਫਾਰ ਡਿਜ਼ੀਜ਼ ਜਾਣੀ ਸੀ.ਡੀ.ਸੀ. ਅੰਕੜੇ ਇੱਕਠੇ ਕਰ ਰਹੀ ਹੈ।ਵਾਲੇਂਸਕੀ ਨੇ ਕਿਹਾ ਕਿ ਨਵੇਂ 7 ਦਿਨਾਂ ਦਾ ਔਸਤ 92,800 ਪ੍ਰਤੀ ਦਿਨ ਹੈ।

ਪਿਛਲੇ ਹਫ਼ਤੇ ਤੋਂ 18 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਹਸਪਤਾਲ ਵਿਚ ਦਾਖ਼ਲ ਹੋਣ ਦੀ ਦਰ ਵਿਚ ਰੋਜ਼ਾਨਾ ਔਸਤ 5600 ਦੇ ਨਾਲ 6 ਫੀਸਦੀ ਦਾ ਵਾਧਾ ਹੋਇਆ ਹੈ ।

ਵਾਲੇਂਸਕੀ ਨੇ ਕਿਹਾ ਕਿ ਸਰਦੀਆਂ ਦੇ ਮਹੀਨਿਆਂ ਵਿਚ ਵਾਇਰਸ ਫੈਲਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ, ਇਸ ਲਈ ਛੁੱਟੀਆਂ ਦੇ ਮੌਸਮ ਦੀ ਯਾਤਰਾ ਅਤੇ ਇਕੱਠ ਵਿਚ ਦੀ ਯੋਜਨਾ ਦੇ ਨਾਲ ਕੋਰੋਨਾ ਅਤੇ ਮੌਤ ਖ਼ਿਲਾਫ਼ ਲੋਕਾਂ ਦੀ ਸੁਰੱਖਿਆ ਨੂੰ ਬੜ੍ਹਵਾ ਦੇਣਾ ਹੁਣ ਜ਼ਰੂਰੀ ਹੋ ਗਿਆ ਹੈ ।

ਦੂਸਰੇ ਪਾਸੇ ਲਗਾਤਾਰ ਵਧ ਰਹੇ ਕਰੋਨਾ ਦੇ ਕੇਸਾਂ ਨੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ।

Spread the love