24 ਨਵੰਬਰ

ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੇ ਘਰ ਖੁਸ਼ਖਬਰੀ ਆਈ ਹੈ। ਭੁਵਨੇਸ਼ਵਰ ਦੀ ਪਤਨੀ ਨੂਪੁਰ ਨਾਗਰ ਨੇ ਬੇਟੀ ਨੂੰ ਜਨਮ ਦਿੱਤਾ ਹੈ। ਨੂਪੁਰ ਨੇ ਨਵੀਂ ਦਿੱਲੀ ਦੇ ਇਕ ਹਸਪਤਾਲ ‘ਚ ਬੇਟੀ ਨੂੰ ਜਨਮ ਦਿੱਤਾ ਹੈ, ਉਨ੍ਹਾਂ ਨੂੰ ਹੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

ਭੁਵਨੇਸ਼ਵਰ ਕੁਮਾਰ ਨਿਊਜ਼ੀਲੈਂਡ ਖ਼ਿਲਾਫ਼ ਹਾਲ ਹੀ ‘ਚ ਖਤਮ ਹੋਈ ਟੀ-20 ਸੀਰੀਜ਼ ਦਾ ਹਿੱਸਾ ਸੀ। ਭੁਵਨੇਸ਼ਵਰ ਕੁਮਾਰ ਟੀ-20 ਵਿਸ਼ਵ ਕੱਪ ‘ਚ ਖਰਾਬ ਫਾਰਮ ਨਾਲ ਜੂਝ ਰਿਹਾ ਸੀ ਪਰ ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ ‘ਚ ਉਨ੍ਹਾਂ ਚੰਗਾ ਪ੍ਰਦਰਸ਼ਨ ਕੀਤਾ ਸੀ।

View this post on Instagram

A post shared by Bhuvneshwar Kumar (@imbhuvi)

ਦੱਸ ਦੇਈਏ ਕਿ ਭੁਵਨੇਸ਼ਵਰ ਕੁਮਾਰ ਉੱਤਰ ਪ੍ਰਦੇਸ਼ ਦੇ ਮੇਰਠ ਦਾ ਰਹਿਣ ਵਾਲਾ ਹੈ। ਜਾਣਕਾਰੀ ਮੁਤਾਬਕ ਭੁਵਨੇਸ਼ਵਰ ਕੁਮਾਰ ਦੇ ਘਰ ਬੁੱਧਵਾਰ ਸਵੇਰੇ 9 ਵਜੇ ਬੇਟੀ ਦਾ ਜਨਮ ਹੋਇਆ।ਭੁਵਨੇਸ਼ਵਰ ਕੁਮਾਰ ਅਤੇ ਨੂਪੁਰ ਨਾਗਰ ਦਾ ਵਿਆਹ 23 ਨਵੰਬਰ 2017 ਨੂੰ ਹੋਇਆ ਸੀ। ਨੁਪੁਰ ਨਗਰ ਇਸ ਸਮੇਂ ਦਿੱਲੀ ਦੇ ਨੇੜੇ ਨੋਇਡਾ ਵਿੱਚ ਰਹਿੰਦੀ ਹੈ।ਭੁਵਨੇਸ਼ਵਰ ਕੁਮਾਰ ਨੇ ਨਿਊਜ਼ੀਲੈਂਡ ਖ਼ਿਲਾਫ਼ ਖਤਮ ਹੋਈ ਸੀਰੀਜ਼ ‘ਚ 3 ਵਿਕਟਾਂ ਲਈਆਂ। ਜਦਕਿ ਟੀ-20 ਵਿਸ਼ਵ ਕੱਪ ‘ਚ ਭੁਵਨੇਸ਼ਵਰ ਕੁਮਾਰ ਸਿਰਫ ਪਾਕਿਸਤਾਨ ਖ਼ਿਲ਼ਾਫ਼ ਮੈਚ ‘ਚ ਹੀ ਖੇਡ ਸਕੇ ਸਨ।

ਦੱਸ ਦੇਈਏ ਕਿ ਭੁਵਨੇਸ਼ਵਰ ਕੁਮਾਰ ਦੇ ਪਿਤਾ ਕਿਰਨ ਪਾਲ ਸਿੰਘ ਦੀ ਇਸ ਸਾਲ ਮਈ ਮਹੀਨੇ ਮੌਤ ਹੋ ਗਈ ਸੀ। ਕਿਰਨ ਪਾਲ ਸਿੰਘ ਕਾਫੀ ਸਮੇਂ ਤੋਂ ਬਿਮਾਰ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

Spread the love